Skip to content
Independent perspectives. Global stories.
BREAKING

ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ

Share this story

32ਨਵੀਂ ਦਿੱਲੀ, 11 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇੱਕ ਅਦਾਲਤ ਵਿੱਚ ਸਰਬੱਤ ਖਾਲਸਾ ਵਲੋਂ ਚੁਣੇ ਗਏ ਅਕਾਲ ਤਖਤ ਦੇ ਜੱਥੇਦਾਰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਅਜ ਜੱਜ ਰੀਤਿਸ਼ ਿਸੰਘ ਦੀ ਅਦਾਲਤ ਿਵਚ ਪੇਸ਼ ਨਾ ਕਰ ਕੇ ਮਾਮਲੇ ਨੂੰ ਵੀਡੀਉ ਪੇਸ਼ੀ ਰਾਹੀ ਭੁਗਤਾਿੲਆ ਗਿਆ। ਮਾਮਲੇ ਵਿੱਚ ਗਵਾਹ ਵੀ ਮੌਜੂਦ ਸੀ ਜਿਸ ਨਾਲ ਭਾਈ ਹਵਾਰੇ ਦੇ ਵਕੀਲ ਨੇ ਤਕਰੀਬਨ ਅੱਧੇ ਘੰਟੇ ਤਕ ਕ੍ਰਾਸ ਬਹਿਸ ਕੀਤੀ ਸੀ ਿਜਸ ਉਪਰੰਤ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਨੂੰ ਤੈਅ ਕਰ ਿਦੱਤੀ ਗਈ। ਿਧਆਨਦੇਣ ਯੋਗ ਹੈ ਿਕ ਅਜ ਸ਼੍ਰੌਮਣੀ ਅਕਾਲੀ ਦਲ (ਅੰਿਮ੍ਰਤਸਰ) ਦੇ ਪ੍ਰਧਾਨ ਸ ਿਸਮਰਨਜੀਤ ਿਸੰਘ ਅਪਣੀ ਪਾਰਟੀ ਵਰਕਰਾਂ ਸਣੇ ਪਟਿਆਲਾ ਹਾਉਸ ਅਦਾਲਤ ਿਵਚ ਭਾਈ ਜਗਤਾਰ ਿਸੰਘ ਹਵਾਰਾ ਨੂੰ ਸਨਮਾਨਿਤ ਕਰਨ ਲਈ ਿਵਸ਼ੇਸ਼ ਤੌਰ ਤੇ ਫਤਿਹਗੜ ਸਾਹਿਬ ਤੋਂ ਮਾਰਚ ਲੈ ਕੇ ਆਏ ਸਨ । ਿਜਸ ਨੂੰ ਦੇਖਿਦਆਂ ਹੋਇਆ ਅਦਾਲਤ ਕੰਪਲੈਕਸ ਅੰਦਰ ਭਾਰੀ ਸੁਰੱਖਿਆ ਬਲ ਤੈਨਾਤ ਕੀਤਾ ਹੋਿੲਆ ਸੀ ਤੇ ਿਕਸੇ ਨੂੰ ਵੀ ਅਦਾਲਤ ਅੰਦਰ ਨਹੀ ਜਾਣ ਿਦੱਤਾ ਜਾ ਿਰਹਾ ਸੀ। ਸ. ਿਸਮਰਨਜੀਤ ਿਸੰਘ ਮਾਨ, ਭਾਈ ਗੁਰਚਰਨ ਿਸੰਘ ਪਿਟਆਲਾ ਅਤੇ ਭਾਈ ਮਨਪ੍ਰੀਤ ਿਸੰਘ ਖਾਲਸਾ ਦੇ ਵਫਦ ਨੂੰ ਹੀ ਿਸਰਫ ਅਦਾਲਤ ਅੰਦਰ ਜਾਣ ਦੀ ਿੲਜਾਜਤ ਿਮਲੀ ਸੀ । ਭਾਈ ਜਗਤਾਰ ਿਸੰਘ ਹਵਾਰਾ ਨੂੰ ਅਜ ਅਦਾਲਤ ਅੰਦਰ ਪੇਸ਼ ਨਾ ਕੀਤੇ ਜਾਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਨਹੀ ਕੀਤਾ ਜਾ ਸਕਿਆ। ਅਜ ਕੋਰਟ ਿਵਚ ਭਾਈ ਹਵਾਰਾ ਨੂੰ ਿਮਲਣ ਵਾਸਤੇ ਸ. ਿਸਮਰਨਜੀਤ ਿਸੰਘ ਮਾਨ, ਬੀਬੀ ਸਤਨਾਮ ਕੌਰ, ਭਾਈ ਗੁਰਚਰਨ ਿਸੰਘ, ਭਾਈ ਸੰਸਾਰ ਿਸੰਘ, ਭਾਈ ਗੁਰਪ੍ਰੀਤ ਿਸੰਘ ਜਾਗੋਵਾਲੇ , ਪ੍ਰੌ ਮਹਿੰਦਰਪਾਲ ਿਸੰਘ, ਭਾਈ ਪਰਮਜੀਤ ਿਸੰਘ ਕਰਨਾਲ ਅਤੇ ਭਾਈ ਮਨਪ੍ਰੀਤ ਿਸੰਘ ਖਾਲਸਾ ਸਮੇਤ ਦੇਸ਼ ਅਤੇ ਿਵਦੇਸ਼ ਤੋਂ ਬਹੁਤ ਸਾਰੇ ਿਸੰਘ ਅਤੇ ਪ੍ਰੇਮੀ ਸੱਜਣ ਹਾਜਿਰ ਸਨ । ਭਾਈ ਹਵਾਰਾ ਦੇ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਨੂੰ ਵੀਡੀਉ ਪੇਸ਼ੀ ਰਾਹੀ ਹੋਵੇਗੀ।

WRITTEN BY