ਵਾਸ਼ਿੰਗਟਨ ਡੀਸੀ, 11 ਜਨਵਰੀ- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਮੁੱਖ ਬੁਲਾਰੇ ਸਤਪਾਲ ਸਿੰਘ ਬਰਾੜ ਵੱਲੋਂ ਈਸਟ ਕੋਸਟ ਅਤੇ ਵੱਖ-ਵੱਖ ਸਟੇਟਾਂ ਦੀਆਂ ਮੀਟਿੰਗਾਂ ਕਰਕੇ ਸਮੁੱਚੇ ਵਰਕਰਾਂ ਨੂੰ ਮੁਕਤਸਰ ਮਾਘੀ ਦੇ ਮੇਲੇ ’ਤੇ ਅਕਾਲੀ ਦਲ ਦਾ ਇੱਕਠੇ ਭਰਵਾਂ ਕਰਨ ਲਈ ਪੰਜਾਬ ਵਿੱਚ ਬੈਠੇ ਦੋਸਤਾਂ, ਰਿਸ਼ਤੇਦਾਰਾਂ ਅਤੇ ਅਕਾਲੀ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਮਾਘੀ ਦੇ ਮੇਲੇ ’ਤੇ ਅਕਾਲੀ ਦਲ ਦਾ ਸਾਥ ਦੇ ਕੇ ਸਾਬਤ ਕਰਨ ਕਿ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦਾ ਅਜਿਹਾ ਪਲੇਟਫਾਰਮ ਹੈ ਜਿੱਥੋਂ ਪੰਜਾਬ, ਪੰਜਾਬੀਆਂ ਅਤੇ ਿਕਸਾਨਾਂ ਦੀਆਂ ਮੁਸ਼ਿਕਲਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਅਤੇ ਪੰਜਾਬ ਨੂੰ ਖੁਸ਼ਹਾਲ ਅਤੇ ਵਧੀਆ ਸੂਬਾ ਬਣਾਉਣ ਦਾ ਢੁਕਵਾਂ ਕਾਰਜ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਨੁੱਕੜ ਇੱਕਠਾਂ ਅਤੇ ਮੀਟਿੰਗਾਂ ਦੇ ਭਰਵੇਂ ਹੁੰਗਾਰੇ ਨੇ ਸਾਬਿਤ ਕੀਤਾ ਿਕ ਮਾਘੀ ਮੇਲੇ ਦਾ ਮੁਕਤਸਰ ਿਵਖੇ ਅਕਾਲੀ ਦਲ ਦਾ ਿੲਕੱਠ ੲਿਤਹਾਸ ਿਸਰਜੇਗਾ ਅਤੇ 2017 ਿਵੱਚ ਮੁੜ ਸਰਕਾਰ ਬਣਾਉਣ ਦੀ ਨੀਂਹ ਨੂੰ ਪਕਿਆਂ ਕਰੇਗਾ। ਵੱਖ-ਵੱਖ ਅਹੁਦੇਦਾਰਾਂ ਅਤੇ ਬੁਲਾਿਰਆਂ ਦਾ ਕਹਿਣਾ ਸੀ ਿਕ ਕੁਝ ਿਪਛਾਂਹ ਿਖੱਚੂ ਤਾਕਤਾਂ ਿਜੱਥੇ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਉਥੇ ਉਨ੍ਹਾਂ ਦਾ ਮੁੱਖ ਮਨਸੂਬਾ ਸ਼੍ਰੋਮਣੀ ਅਕਾਲੀ ਦਲ ਨੂੰ ਿਨੰਦਣਾ ਹੀ ਹੈ। ਉਹ ਕਦੇ ਵੀ ਪੰਜਾਬ ਦੇ ਵਾਰਿਸ ਨਹੀਂ ਬਣ ਸਕਦੇ ਿਜਨ੍ਹਾਂ ਨੇ ਪੰਜਾਬ ਨਾਲ ਿਖਲਵਾੜ ਕੀਤਾ ਹੈ। ਉਨ੍ਹਾਂ ਿਕਹਾ ਿਕ ੲਿਤਿਹਾਸ ਗਵਾਹ ਹੈ ਜਦੋਂ ਵੀ ਪੰਜਾਬ ’ਤੇ ਮੁਸ਼ਿਕਲ ਬਣੀ ਹੈ ਚਾਹੇ ਐਮਰਜੈਂਸੀ ਹੋਵੇ, ਚਾਹੇ ਗੁਰਧਾਮਾਂ ’ਤੇ ਹਮਲੇ ਹੋਣ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੋਰਚੇ ਅਤੇ ਸਿਵਲ ਨਾਫੁਰਮਾਨੀਆਂ ਨੇ ਪੰਜਾਬ ਨੂੰ ਮੁੜ ਸੁਰਜੀਤ ਕੀਤਾ ਹੈ। ਅੱਜ ਲੋੜ ਹੈ ਹੋਸ਼ ਤੋਂ ਕੰਮ ਲੈ ਕੇ ਪੰਜਾਬ ਦੀ ਵਾਗਡੋਰ ਵਿਕਾਸ ਕਰਾਜਾਂ ਦੇ ਮਸੀਹਾ ਅਕਾਲੀਆਂ ਨੂੰ ਸੌਂਪਣ ਦੀ, ਿਜਸ ਲਈ ਿਵਦੇਸ਼ਾਂ ਿਵੱਚ ਬੈਠਾ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪੁਰਜ਼ੋਰ ਅਪੀਲ ਕਰਕੇ ਪੰਜਾਬੀਆਂ ਨੂੰ ਮੁਕਤਸਰ ਮਾਘੀ ਮੇਲੇ ਦੀ ਕਾਨਫਰੰਸ ਿਵੱਚ ਪਹੁੰਚ ਕੇ ਪੰਜਾਬ ਨੂੰ ਮਜ਼ਬੂਤ ਹੱਥਾਂ ਿਵੱਚ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਿਵੱਚ ਉਤਰਨ ਲਈ ਆਖੇ।
ਿੲਸ ਅਪੀਲ ਕਾਨਫਰੰਸ ਿਵੱਚ ਸ਼ਾਮਿਲ ਗੁਰਪ੍ਰਤਾਪ ਸਿੰਘ ਵੱਲਾ ਯੂਥ ਅਕਾਲੀ ਦਲ, ਪਰਮਜੀਤ ਸਿੰਘ ਉੱਪ ਪ੍ਰਧਾਨ, ਲਖਿਵੰਦਰ ਸਿੰਘ ਤੱਖੜ ਚੇਅਰਮੈਨ ਵਰਜੀਨੀਆ, ਬਾਬੂ ਿਸੰਘ ਬਰਾੜ ਚੇਅਰਮੈਨ ਵਾਿਸ਼ੰਗਟਨ ਡੀਸੀ, ਪ੍ਰਤਾਪ ਿਸੰਘ ਿਗੱਲ ਤਰਨਤਾਰਨ ਪ੍ਰਧਾਨ ਵਾਸ਼ਿੰਗਟਨ ਡੀਸੀ, ਕੁਲਦੀਪ ਿਸੰਘ ਮੱਲਾ ਪ੍ਰਧਾਨ ਵਰਜੀਨੀਆ, ਹਰਬੰਸ ਿਸੰਘ ਪ੍ਰਧਾਨ ਮੈਰੀਲੈਂਡ, ਮਾਸਟਰ ਮਿਹੰਦਰ ਿਸੰਘ, ਹਰਬੰਸ ਿਸੰਘ ਿਢੱਲੋਂ ਸਰਪ੍ਰਸਤ, ਹਰਬਖਸ਼ ਿਸੰਘ ਟਾਹਲੀ, ਜਰਨੈਲ ਿਸੰਘ ਿਗਲਜੀਆਂ, ਿਹੰਮਤ ਿਸੰਘ ਸਰਪੰਚ, ਰਘਬੀਰ ਿਸੰਘ ਪ੍ਰਧਾਨ ਿਨਊਯਾਰਕ, ਕਸ਼ਮੀਰ ਿਸੰਘ, ਕਰਨੈਲ ਿਸੰਘ ਬਾਠ ਤੋਂ ਿੲਲਾਵਾ ਸੈਂਕੜੇ ਵਰਕਰਾਂ ਵੱਲੋਂ ਿਡਊਟੀਆਂ ਲਗਾ ਕੇ ਮੁਕਤਸਰ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਮੋਰਚਾ ਸੰਭਾਲਿਆ।
ਅਮਰੀਕਾ ਦੇ ਅਕਾਲੀ ਦਲ ਵੱਲੋਂ ਮਾਘੀ ਮੇਲੇ ’ਤੇ ਵੱਡਾ ਇੱਕਠ ਜੁਟਾਉਣ ਲਈ ਕਮਰਕੱਸੇ : ਸਤਪਾਲ ਸਿੰਘ ਬਰਾੜ


