Skip to content
Independent perspectives. Global stories.
BREAKING

ਖਡੂਰ ਸਾਹਿਬ ਹਲਕੇ ਦੀ ਜ਼ਿਮਨੀ ਚੋਣ 13 ਫਰਵਰੀ ਨੂੰ

Share this story

44ਤਰਨਤਾਰਨ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ

ਚੰਡੀਗੜ੍ਹ, 12 ਜਨਵਰੀ (ਪੀ. ਟੀ. ਲਾਇਵ)- ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਖਡੂਰ ਸਾਹਿਬ ਹਲਕੇ ਦੀ ਜ਼ਿਮਨੀ ਚੋਣ 13 ਫਰਵਰੀ ਨੂੰ ਕਰਾਉਣ ਐਲਾਨ ਕਰ ਦਿੱਤਾ ਹੈ ਅਤੇ ਤਰਨਤਾਰਨ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਦੇ ਇੱਕ ਬੁਲਾਰੇ ਮੁਤਾਬਿਕ ਐਲਾਨ ਗਜ਼ਟ ਅਧਿਸੂਚਨਾ 21 ਜਨਵਰੀ ਨੂੰ ਜਾਰੀ ਕਰ ਦਿੱਤੀ ਜਾਵੇਗੀ ਜਦਕਿ ਕਾਗਜ ਭਰਨ ਦੀ ਆਖਰੀ ਮਿਤੀ 27 ਜਨਵਰੀ ਨਿਸ਼ਚਤ ਕੀਤੀ ਗਈ ਹੈ। ਕਾਗਜਾਂ ਦੀ ਪੜਤਾਲ 28 ਜਨਵਰੀ ਨੂੰ ਕੀਤੀ ਜਾਵੇਗੀ ਅਤੇ ਕਾਗਜ ਵਾਪਸ ਲੈਣ ਦੀ ਿਮਤੀ 30 ਜਨਵਰੀ ਹੋਵੇਗੀ। ਉਨਾਂ ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ 16 ਫਰਵਰੀ ਨੂੰ ਹੋਵੇਗੀ ਅਤੇ ਸਾਰੀ ਚੋਣ ਪ੍ਰਕ੍ਰਿਆ 18 ਫਰਵਰੀ ਨੂੰ ਪੂਰੀ ਕਰ ਲਈ ਜਾਵੇਗੀ। ਪੰਜਾਬ ਦੇ ਨਾਲ 7 ਹੋਰ ਰਾਜਾਂ ਵਿੱਚ ਵੀ ਵਿਧਾਨ ਸਭਾ ਦੇ ਕੁੱਲ੍ਹ 12 ਹਲਿਕਆਂ ਲਈ ਜ਼ਿਮਨੀ ਚੋਣ ਹੋਵੇਗੀ।
ਇਸ ਸਬੰਧ ਵਿੱਚ ਸਪੀਕਰ, ਡਿਪਟੀ ਸਪੀਕਰ, ਮੰਤਰੀਆਂ, ਪਾਰਲੀਮਾਨੀ ਸਕੱਤਰਾਂ, ਵਿਧਇਕਾਂ, ਵਿੱਤ ਕਮਿਸਨਰਾਂ, ਪ੍ਰਬੰਧਕ ਸਕੱਤਰਾਂ, ਵਿਭਾਗ ਦੇ ਮੁੱਖੀਆਂ, ਨਿਗਮਾਂ ਅਤੇ ਬੋਰਡ ਦੇ ਚੇਅਰਮੈਨਾਂ ਨੂੰ 18 ਫਰਵਰੀ, 2016 ਤੱਕ ਚੋਣਾਂ ਦੇ ਮੁਕੰਮਲ ਹੋਣ ਤੱਕ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਖਡੂਰ ਵਿਧਾਨਸਭਾ ਹਲਕੇ ਦੀ ਚੋਣ ਕਾਂਗਰਸ, ਅਕਾਲੀ ਭਾਜਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਹਾਲੇ ਤੱਕ ਇਸ ਹਲਕੇ ਲਈ ਉਮੀਦਵਾਰਾਂ ਦੀ ਚੋਣ ਨਹੀਂ ਹੋਈ। ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਸਤੀਫੇ ਕਾਰਨ ਇਸ ਹਲਕੇ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ। ਕਾਂਗਰਸ ਵੱਲੋਂ ਸ੍ਰੀ ਸਿੱਕੀ ਦੇ ਇਸ ਹਲਕੇ ਤੋਂ ਮੁੜ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ। ਦੂਸਰੇ ਪਾਸੇ ਹੁਕਮਰਾਨ ਅਕਾਲੀ ਭਾਜਪਾ ਗੱਠਜੋੜ ਿੲਹ ਸੀਟ ਕਾਂਗਰਸ ਤੋਂ ਖੋਹਣਾ ਚਾਹੁੰਦਾ ਹੈ। ਿੲਸ ਿਜਮਨੀ ਚੋਣ ਦੇ ਨਤੀਜੇ ਦਾ ਅਸਰ 2017 ਿਵੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਉੱਪਰ ਵੀ ਪਵੇਗਾ। 13 ਫਰਵਰੀ ਕਾਂਗਰਸ ਅਤੇ ਅਕਾਲੀ ਦਲ ਦੀ ਜੰਗ ਦਾ ਗਵਾਹ ਬਣਨ ਜਾ ਰਹੀ ਹੈ। ਰਵਾਇਤੀ ਤੌਰ ‘ਤੇ ਇਹ ਅਕਾਲੀ ਦਲ ਦੇ ਪ੍ਰਭਾਵ ਵਾਲੀ ਸੀਟ ਮੰਨੀ ਜਾਂਦੀ ਹੈ, ਹਾਲਾਂਿਕ 2012 ਦੀ ਚੋਣ ਦੌਰਾਨ ਕਾਂਗਰਸ ਿੲਸ ਸੀਟ ’ਤੇ 3000 ਦੇ ਕਰੀਬ ਵੋਟਾਂ ਦੀ ਮਾਮੂਲੀ ਿਜੱਤ ਹਾਸਲ ਕਰਨ ‘ਚ ਜ਼ਰੂਰ ਕਾਮਯਾਬ ਰਹੀ ਪਰ 1985 ਤੋਂ ਬਾਅਦ ਿੲਸ ਸੀਟ ’ਤੇ 6 ਵਾਰ ਹੋਈ ਚੋਣ ‘ਚੋਂ 5 ਵਾਰ ਅਕਾਲੀ ਦਲ ਨੇ ਿਜੱਤ ਹਾਸਲ ਕੀਤੀ ਹੈ।
ਦੱਸਣਯੋਗ ਹੈ ਿਕ ਕਾਂਗਰਸੀ ਵਿਧਾਇਕ ਰਮਨਜੀਤ ਿਸੰਘ ਿਸੱਕੀ ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਿਦੱਤਾ ਸੀ, ਿਜਸ ਕਾਰਨ ਿੲਹ ਸੀਟ ਖਾਲੀ ਹੋ ਗਈ ਸੀ।ਿੲਸ ਸੀਟ ਦਾ ੲਿਤਿਹਾਸ ਕੁਝ ਿੲਸ ਤਰ੍ਹਾਂ ਿਰਹਾ ਹੈ- 1985 : ਕਵਲਜੀਤ ਕੌਰ (ਕਾਂਗਰਸ) ਨੂੰ 11942 ਵੋਟਾਂ ਦੇ ਫਰਕ ਨਾਲ ਹਰਾ ਕੇ ਤਾਰਾ ਿਸੰਘ (ਅਕਾਲੀ ਦਲ) 11942 ਵੋਟਾਂ ਨਾਲ ਜੇਤੂ ਰਹੇ।
1992 : ਲੱਖਾ ਿਸੰਘ (ਕਾਂਗਰਸ) ਨੂੰ 298 ਵੋਟਾਂ ਦੇ ਫਰਕ ਨਾਲ ਹਰਾ ਕੇ ਰਣਜੀਤ ਿਸੰਘ (ਅਕਾਲੀ ਦਲ) ਨੇ 4034 ਵੋਟਾਂ ਹਾਸਲ ਕੀਤੀਆਂ।
1997 : ਿੲਕ ਵਾਰ ਿਫਰ ਲੱਖਾ ਿਸੰਘ (ਕਾਂਗਰਸ) 33290 ਵੋਟਾਂ ਦੇ ਫਰਕ ਨਾਲ ਰਣਜੀਤ ਿਸੰਘ (ਅਕਾਲੀ ਦਲ) ਤੋਂ ਹਾਰ ਗਏ ਅਤੇ ਰਣਜੀਤ ਿਸੰਘ ਨੂੰ 45292 ਵੋਟਾਂ ਹਾਸਲ ਹੋਈਆਂ।
2002 : ਮਨਜੀਤ ਿਸੰਘ (ਅਕਾਲੀ ਦਲ) 22710 ਵੋਟਾਂ ਦੇ ਫਰਕ ਨਾਲ ਸੁਖਦੇਵ ਿਸੰਘ (ਕਾਂਗਰਸ) ਨੂੰ ਹਰਾ ਕੇ 37200 ਵੋਟਾਂ ਨਾਲ ਜੇਤੂ ਰਹੇ।
2007 : ਮਨਜੀਤ ਿਸੰਘ ਿਮਆਂਿਵੰਡ (ਅਕਾਲੀ ਦਲ) ਨੇ ਤਰਸੇਮ ਿਸੰਘ (ਕਾਂਗਰਸ) ਨੂੰ 9978 ਵੋਟਾਂ ਦੇ ਫਰਕ ਨਾਲ ਹਰਾ ਕੇ 43470 ਵੋਟਾਂ ਨਾਲ ਿਜੱਤ ਹਾਸਲ ਕੀਤੀ।
ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਇਸ ਸੀਟ ’ਤੇ ਅਕਾਲੀ ਦਲ ਦਾ ਿਜੱਤਣਾ ਕਾਫੀ ਅਿਹਮ ਹੋਵੇਗਾ। ਅਕਾਲੀ ਦਲ ਵੱਲੋਂ ਹਲਕੇ ਿਵੱਚ ਪਿਹਲਾਂ ਹੀ ਸਰਗਰਮੀਆਂ ਸ਼ੁਰੂ ਕਰ ਿਦੱਤੀਆਂ ਗਈਆਂ ਸਨ। ਮੁੱਖ ਮੰਤਰੀ ਸ. ਪ੍ਰਕਾਸ਼ ਿਸੰਘ ਬਾਦਲ ਵੱਲੋਂ ਹਲਕੇ ਿਵੱਚ ਕਈ ਿਦਨ ਸੰਗਤ ਦਰਸ਼ਨ ਕੀਤਾ ਿਗਆ।
ਖਡੂਰ ਸਾਿਹਬ ਹਲਕੇ ਦੀ ਿਜਮਨੀ ਚੋਣ ਦੇ ਨਾਲ ਦੇਸ਼ ਦੇ 8 ਰਾਜਾਂ ਿਵੱਚ ਿਜਮਨੀ ਚੋਣਾਂ ਹੋਣ ਜਾ ਰਹੀਆਂ ਹਨ। ਿੲਸ ਸਬੰਧੀ ਚੋਣ ਕਮਿਸ਼ਨ ਨੇ ਆਪਣੇ ਪ੍ਰੋਗਰਾਮ ਨੂੰ ਜਾਰੀ ਕਰ ਿਦੱਤਾ ਹੈ।
ਹਾਲਾਂਿਕ ਿੲਸ ਸੀਟ ’ਤੇ ਅਕਾਲੀ ਦਲ ਦਾ ਪ੍ਰਭਾਵ ਜ਼ਰੂਰ ਿਰਹਾ ਹੈ ਪਰ ਪੰਥਕ ਮੁੱਿਦਆਂ ਨੂੰ ਲੈ ਕੇ ਿਘਰੀ ਸਰਕਾਰ ਿੲਸ ਪੰਥਕ ਸੀਟ ‘ਤੇ ਫਰਵਰੀ ’ਚ ਿੲਕ ਵਾਰ ਿਫਰ ਪਰਚਮ ਲਹਿਰਾ ਪਾਉਂਦੀ ਹੈ ਜਾਂ ਨਹੀਂ, ਿੲਸ ‘ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।

WRITTEN BY