Skip to content
Independent perspectives. Global stories.
BREAKING

ਪੁਰਤਗਾਲ ਪੁਲਿਸ ਭਾਈ ਪੰਮਾ ਨੂੰ ਰਿਹਾਅ ਕਰੇ : ਭਾਈ ਭਿਉਰਾ/ਭਾਈ ਤਾਰਾ

Share this story

d68925426

ਨਵੀਂ ਦਿੱਲੀ 10 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)- ਚੰਡੀਗੜ ਦੀ ਬੂਡੈਲ ਜੇਲ੍ਹ ਅੰਦਰ ਬੰਦ ਬੇਅੰਤ ਸਿੰਘ ਕਾਂਡ ਵਿੱਚ ਸਜਾ ਭੁਗਤ ਰਹੇ ਭਾਈ ਪਰਮਜੀਤ ਸਿੰਘ ਭਿਉਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਬੀਤੇ ਦਿਨ ਅਪਣੀ ਭੈਣ ਬੀਬੀ ਸੁਰਿੰਦਰ ਕੌਰ ਨਾਲ ਕੀਤੀ ਮੁਲਾਕਾਤ ਰਾਹੀ ਭੇਜੇ ਸੁਨੇਹੇ ਵਿੱਚ ਕਿਹਾ ਕਿ ਪੁਰਤਗਾਲ ਪੁਲਿਸ ਵਲੋਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਹਿੰਦੁਸਤਾਨ ਦੀ ਸਰਕਾਰ ਦੇ ਕਿਹਣ ਤੇ ਫੜੇ ਜਾਣ ਦੀ ਅਸੀ ਬੰਦੀ ਸਿੰਘ ਸਖਤ ਨਿਖੇਧੀ ਕਰਦੇ ਹਾਂ । ਉਨ੍ਹਾਂ ਕਿਹਾ ਕਿ ਅਸੀ ਭਾਈ ਪੰਮਾ ਦੀ ਹਿੰਦੁਸਤਾਨ ਦੀ ਹਵਾਲਗੀ ਨੂੰ ਰੁਕਵਾਉਣ ਲਈ ਸੰਘਰਸ਼ ਕਰ ਰਹੀਆਂ ਪੰਥਕ ਜੱਥੇਬੰਦੀਆਂ ਸਣੇ ਭਾਈ ਪੰਮਾ ਦੇ ਹੱਕ ਿਵਚ ਨਾਹਰਾ ਮਾਰ ਰਹੇ ਯੂਕੇ ਪਾਰਲੀਮੈਂਟ ਦੇ ਮੈਂਬਰਾਂ ਦਾ ਵੀ ਤਿਹ ਿਦਲੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਪੁਰਤਗਾਲ ਪੁਲਿਸ ਨੂੰ ਅਪੀਲ ਕੀਤੀ ਕਿ ਭਾਈ ਪੰਮਾ ਨੂੰ ਹਿੰਦੁਸਤਾਨ ਸਰਕਾਰ ਦੇ ਹਵਾਲੇ ਨਹੀ ਕੀਤਾ ਜਾਣਾ ਚਾਹੀਦਾ ਸਗੋਂ ਿਰਹਾਅ ਕੀਤਾ ਜਾਣਾ ਚਾਹੀਦਾ ਹੈ ।

WRITTEN BY