ਮੁੰਬਈ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਭਾਰਤੀ ਰਿਜ਼ਰਵ ਬੈਂਕ ਸੋਮਵਾਰ ਤੋਂ ਬੈਂਕਾਂ ਦੇ ਕੋਲੋ ਨਕਦੀ ਖਿਚਣ ਦੇ ਬਾਂਡ ਵਿਕਰੀ ਦੀ ਨਵੀਂ ਤਜਵੀਜ਼ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨਾਲ ਵਿਦੇਸ਼ੀ ਬਜ਼ਾਰ ‘ਚ ਇਸ ਹਫਤੇ ਕੁਝ ਰਾਹਤ ਮਿਲ ਸਕਦੀ ਹੈ ਅਤੇ ਭਾਰਤੀ ਕਰੰਸੀ ਮਜ਼ਬੂਤ ਹੋਵੇਗੀ। ਸਰਕਾਰ ਨੇ ਚਾਲੂ ਖਾਤੇ ਦੇ ਘਾਟੇ ਨੂੰ ਘੱਟ ਕਰਨ ਦੇ ਲਈ ਵਿਦੇਸ਼ੀ ਕਰੰਸੀ ਦੀ ਪ੍ਰਵਾਹ ਵਧਾਉਣ ਦੇ ਹੋਰ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਬੈਂਕਾਂ ਅਤੇ ਹੋਰ ਆਰਥਕ ਸੰਸਥਾਨਾ ‘ਚ ਟ੍ਰੇਜਰੀ ਕਾਰੋਬਾਰ ਕਰਨ ਵਾਲੇ ਕਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਹਫਤੇ ਰੁਪਇਆ 60 ਜਾਂ ਇਸ ਤੋਂ ਵੀ ਜਿਆਦਾ ਮਜ਼ਬੂਤ ਹੋ ਸਕਦਾ ਹੈ।



