ਸ੍ਰੀ ਹਰਗੋਬਿੰਦਪੁਰ, 11 ਅਗਸਤ (ਚਰਨਜੀਤ ਸਿੰਘ ਚੀਮਾ)-ਕੁਝ ਦਿਨਾਂ ਤੋਂ ਲਗਾਤਾਰ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਦਿਨੋ-ਦਿਨ ਵੱਧ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਸਾਹ ਸੁੱਕੇ ਪਏ ਹਨ। ਲੋਕਾਂ ਨੂੰ ਡਰ ਹੈ ਕਿ ਕਿਸੇ ਵੇਲੇ ਵੀ ਪਾਣੀ ਦੇ ਚੜਾਅ ਨਾਲ ਘਰਾਂ, ਫਸਲਾਂ, ਮੋਟਰਾਂ-ਟਿਉਬਵੈਲ, ਕੀਮਤੀ ਰੁੱਖ ਅਤੇ ਫਸਲਾਂ ਬਿਆਸ ਦਰਿਆ ਦੀ ਭੇਂਟ ਨਾ ਚੜ੍ਹ ਜਾਣ। ਇਸ ਡਰ ਕਾਰਨ ਹੀ ਕਈ ਲੋਕ ਤਾਂ ਆਪਣਾ ਕੀਮਤੀ ਸਮਾਨ ਕਿਸ਼ਤੀਆਂ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਬੇਟ ਵਾਸੀਆਂ ਦਾ ਕਹਿਣਾ ਹੈ ਕਿ ਕੋਈ ਵੀ ਅਧਿਕਾਰੀ ਸਾਡੀ ਸਾਰ ਲੈਣ ਵਸਤੇ ਨਹੀਂ ਪਹੁੰਚਿਆ।

ਸਾਡੇ ਪੱਤਰਕਾਰਾਂ ਦੀ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਉਹਨਾ ਦੀਆਂ ਫਸਲਾ ਤਕਰੀਬਨ ਡੁੱਬ ਚੁੱਕੀਆਂ ਹਨ ।ਅਤੇ ਬੇਟ ਇਲਾਕੇ ਵਿਚ ਵਸਦੇ ਲੋਕ ਭਾਰੀ ਦਹਿਸਤ ਹੇਠ ਹਨ ।ਪਾਣੀ ਆਉਣ ਕਾਰਨ ਬਿਜਲੀ ਦੀ ਸਪਲੀ ਵੀ ਠੱਪ ਹੈ ।ਲਕਾ ਨੇ ਬੇੜੀਆਂ ਰਾਹੀ ਆਪਣੀਆਂ ਮੰਜੀਆਂ ਬਾਹਰ ਦਰਿਆ ਦੇ ਕਿਨਾਰੇ ਤੇ ਰੱਖੀਆਂ ਹਨ ।ਕਿਉਕਿ ਪੋਗ ਡੈਮ ਤੋ ਭਾਰੀ ਮਾਤਰਾ ਵਿਚ ਪਾਣੀ ਛੱਡਣ ਕਾਰਨ ਵੀ ਪਾਣੀ ਦਾ ਪੱਧਰ ਜਿਆਦਾ ਵੱਧ ਗਿਅ ਹੈ ।ਲੋਕਾ ਦੇ ਪਰਿਵਾਰ ਹੜ ਦੇ ਡਰ ਕਾਰਨ ਬੁਰੀ ਤਰਾ ਸਹਿਮੇ ਹੋਏ ਹਨ। ਕਈ ਲਕਾ ਨੇ ਪਣੀ ਦੇ ਡਰ ਤੋ ਆਪਣੇ ਘਰਾ ਤੋ ਬਾਹਰ ਆ ਕੇ ਦਰਿਆ ਦੇ ਕਿਨਾਰੇ ਤੇ ਤੰਬੂ ਲਾਏ ਹੋਏ ਹਨ ।ਕਈ ਲੋਕ ਇਹੋ ਜਿਹੇ ਹਨ ਜਿਂਮਾ ਦਾ ਘਰੇਲੂ ਮਾਨ ਪਾਣੀ ਵਿਚ ਰੁੜ ਗਿਆਂ ਹੈ ।ਸਮਰਾਵਾਂ ਤੇ ਕਾਗੜੇ ਦੇ ਲੋਕ ਜਿੰਨਾ ਦੀ ਜਮੀਨ ਦਰਿਆ ਦੇ ਬਿਲਕੁਲ ਕਿਨਾਰੇ ਤੇ ਹੈ ਉਹਨਾ ਦਾ ਕਹਿਣਾ ਹੈ ਕਿ ਸਾਡੀ ਸਾਰੀ ਫਸਲ ਤਬਾਂਅ ਹੋ ਚੁੱਕੀ ਹੈ ਤੇ ਸਾਨੂੰ ਇਸ ਫਸਲ ਤੋ ਕੋਈ ਆਸ ਨਹੀ ਹੈ ਕਿ ਅਸੀ ਆਪਣੇ ਬੱਚਿਆਂ ਦਾ ਗੁਜਾਰਾ ਕਿਵੇ ਕਰਾਗੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੀ ਸਾਰ ਲਈ ਜਾਵੇ ਤੇ ਸਾਡੇ ਬਾਰੇ ਕੁਝ ਸੋਚਿਆਂ ਜਾਵੇ ਤੇ ਸਾਨੂੰ ਫਸਲਾ ਦਾ ਮੁਆਵਜਾ ਸਿਤਾ ਜਾਵੇ ਤਾਂ ਕਿ ਅਸੀ ਆਪਣੇ ਬੱਚਿਆਂ ਨੂੰ ਪਾਲਣ ਪੋਸਣ ਕਰ ਸਕੀਏ।
ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਬੇਟ ਵਾਸੀਆਂ ਦੇ ਸਾਹ ਸੁੱਕੇ



