Skip to content
Independent perspectives. Global stories.
BREAKING

ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ’ਚ ਝੋਨਾ ਖਰੀਦਣ ’ਤੇ ਮਾਰਕੀਟ ਕਮੇਟੀਆਂ ਤੇ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੇ ਲੱਖਾਂ ਬਟੋਰੇ

Share this story

ਸੰਗਰੂਰ,10 ਦਸੰਬਰ (ਹਰਜੀਤ ਸਿੰਘ ਹੁਸਨਪੁਰੀ)- ਭਰੋਸੇ ਯੋਗ ਸੂਤਰਾਂ ਤੋ ਜਾਣਕਾਰੀ ਮਿਲੀ ਹੈ ਕਿ ਜ਼ਿਲ੍ਹਾਂ ਸੰਗਰੂਰ ਦੀਆਂ ਅਨਾਜ ਮੰਡੀਆ ਵਿਚ ਝੋਨੇ ਦੀ ਖਰੀਦ ਵਿਚ ਲੱਗਪਗ ਇਕ ਕਰੋੜ ਦਾ ਭ੍ਰਿਸ਼ਟਾਚਾਰ ਹੋਈਆ ਹੈ। ਜ਼ਿਲ੍ਹਾਂ ਸੰਗਰੂਰ ਵਿਚ 15 ਮਾਰਕੀਟ ਕਮੇਟੀਆ ਹਨ। ਗੁਰਦੀਪ ਸਿੰਘ ਸਕੱਤਰ ਮਾਰਕੀਟ ਕਮੇਟੀ ਅਹਿਮਦੜਗੜ ਹੈ। ਸਤਪਾਲ ਸਿੰਘ ਸਕੱਤਰ ਮਾਰਕੀਟ ਕਮੇਟੀ ਅਮਰਗੜ ਹੈ। ਨਰਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ ਭਵਾਨੀਗੜ ਹੈ। ਸੁਰਿਦਰ ਕੁਮਾਰ ਸਕੱਤਰ ਮਾਰਕਿਟ ਕਮੇਟੀ ਧੂਰੀ ਹੈ। ਡੀਨਪਾਲ ਸਿੰਘ ਸਕੱਤਰ ਮਾਰਕੀਟ ਕਮੇਟੀ ਦਿੜ੍ਹਬਾ ਹੈ। ਰਜਿੰਦਰ ਸਿੰਘ ਸਕੱਤਰ ਮਾਰਕਿਟ ਕਮੇਟੀ ਚੀਮਾ ਹੈ। ਸਰੇਸ਼ ਕੁਮਾਰ ਸਕੱਤਰ ਮਾਰਕਿਟ ਕਮੇਟੀ ਖੌਨਰੀ ਹੈ। ਸੁਰਿਦਰਜੀਤ ਸਿੰਘ ਮਾਰਕਿਟ ਕਮੇਟੀ ਮੂਨਕ ਹੈ। ਜਸਪਾਲ ਸਿੰਘ ਘੂਮਣ ਸਕੱਤਰ ਮਾਰਕਿਟ ਕਮੇਟੀ ਸੰਗਰੂਰ ਦਾ ਹੈ। ਗੁਰਚਰਨ ਜੀਤ ਸਿੰਘ ਸੱਕਤਰ ਮਾਰਕਿਟ ਕਮੇਟੀ ਸ਼ੇਰਪੁਰ ਦਾ ਹੈ। ਨਰਿੰਦਰ ਕੁਮਾਰ ਸਕੱਤਰ ਮਾਰਕਿਟ ਕਮੇਟੀ ਸੂਲਰ ਘਰਾਟ ਦਾ ਹੈ। ਦਰਸ਼ਨ ਕੁਮਾਰ ਸਕੱਤਰ ਮਾਰਕਿਟ ਕਮੇਟੀ ਸੁਨਾਮ ਦਾ ਹੈ। ਗੁਰਚਰਨ ਜੀਤ ਸਕੱਤਰ ਮਾਰਕਿਟ ਕਮੇਟੀ ਸਦੋੜ ਦਾ ਹੈ।ਨਿਰਮਲ ਸਿੰਘ, ਮੇਘ ਸਿੰਘ ਗੁਆਰਾ, ਰੁਪਿੰਦਰ ਸਿੰਘ ਰੰਧਾਵਾ,ਸੁਖਪਾਲ ਕੁਮਾਰ ਸ਼ਰਮਾ, ਗੁਰਜੀਤ ਸਿੰਘ, ਜੀਤ ਸਿੰਘ ਸਿਧੂ,ਮਹੀਪਾਲ ਸਿੰਘ, ਜ਼ਸਵਿੰਦਰ ਸਿੰਘ, ਕੁਲਦੀਪ ਸਿੰਘ ਚੀਮਾ, ਕੇਵਲ ਸਿੰਘ, ਬਲਦੇਵ ਸਿੰਘ, ਜਥੇਦਾਰ ਬੁਗਾ ਸਿੰਘ, ਭੁਪਿਦਰ ਸਿੰਘ,ਜਥੇਦਾਰ ਰਘਵੀਰ ਸਿੰਘ, ਜਗਤਾਰ ਸਿੰਘ ਜ਼ਿਲਾ ਸੰਗਰੂਰ ਦੀਆ ਮਾਰਕਿਟ ਕਮੇਟੀਆ ਦੇ ਚੇਅਰਮੈਨ ਹਨ।ਸਰਿਦਰ ਕੁਮਾਰ ਬਾਲੀਆ ਸੱਕਤਰ ਮਾਰਕਿਟ ਕਮੇਟੀ ਧੂਰੀ ਸੁਖਚੈਨ ਸਿੰਘ ਠੀਡਸਾ ਜ਼ਿਲ੍ਹਾ ਮੰਡੀ ਅਫਸਰ ਸੰਗਰੂਰ, ਜ਼ਸਵੀਰ ਸਿੰਘ ਵਾਲੀਆ ਨਾਇਬ ਤਹਿਸੀਲਦਾਰ ਅਬਾਦਕਾਰੀ ਮਹਿਕਮਾ ਸੰਗਰਰ, ਦਰਸ਼ਨ ਸਿੰਘ ਪਟਵਾਰੀ ਅਬਾਦਕਾਰੀ ਵਿਭਾਗ ਸੰਗਰੂਰ, ਸਹਾਇਕ ਸਬ ਇਸਪੈਕਟਰ ਪੁਲਿਸ ਸਟੇਸ਼ਨ ਸੰਗਰੂਰ ਦੇ ਖਿਲਾਫ ਪੁਲਿਸ ਸਟੇਸ਼ਨ ਸਦਰ ਧੂਰੀ ਦੇ ਵਿਚ ਐਫ ਆਈ ਆਰ ਨੰ 191 ਮਿਤੀ 5 ਨਵੰਬਰ 2015 ਧਾਰਾ306, 34 ਆਈ ਪੀ ਸੀ ਅਧੀਨ ਦਰਜ਼ ਹੋਈਆ ਹੈ ਜਿਸ ਵਿਚ ਇਨਾ ਨੂੰ ਸਜ਼ਾ ਹੋਣ ਦੀ ਪੂਰੀ ਸਭਾਵਨਾ ਹੈ। ਮਾਰਕਿਟ ਕਮੇਟੀਆ ਦੇ ਮੁਲਾਜ਼ਮਾ, ਅਫਸਰਾੇ ਦੀ ਮਿਲੀ ਭੁਗਤ ਨਾਲ ਸੌ ਰੁ: ਪਿੱਛੇ ਇਕ ਪ੍ਰੀਸ਼ਤ ਝੋਨ ਦੇ ਖਰੀਦਦਾਰ ਵਪਾਰੀਆ ਤੋਂ ਰਿਸ਼ਵਤ ਲੈੇ ਰਹੇ ਹਨ। ਇਸ ਤਰਾ ਖੁਰਾਕ ਅਤੇ ਸਪਲਾਈ ਵਿਭਾਗਾ ਦੇ ਮੁਲਾਜ਼ਮ ਅਨਾਜ ਮੰਡੀਆ ਵਿਚੋ ਝੂਨਾ ਖਰੀਦਣ ਵਾਲੇ ਵਪਾਰੀਆ ਤੋ ਸੌ ਰੁ: ਪਿੱਛੇ ਇਕ ਰੁ: ਰਿਸ਼ਵਤ ਲੈਣ ਦੀ ਚਰਚਾ ਹੈ। ਇਕ ਮੁਲਾਜਮ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਸਾਰੀ ਜਾਣਕਾਰੀ ਦਿੱਤੀ ਹੈ। ਇਸ ਤਰਾ ਲੱਖਾ ਰੁ: ਮੁਲਾਜ਼ਮਾ ਨੇ ਅਫਸਰਾਂ ਦੀ ਮਿਲੀਭੁਗਤ ਨਾਲ ਝੋਨਾ ਖਰੀਦਣ ਵਾਲੇ ਵਪਾਰੀਆਂ ਤੋਂ ਰਿਸ਼ਵਤ ਲਈ ਹੈ। ਇਸ ਬਿਨਾ ਕਈ ਕਰੋੜ ਘਟਨਾ ਝੋਨ ਦੀੇ ਖਰੀਦੋ ਫਰੋਖਤ ਕਰਨ ਵਿਚ ਲੱਖਾਂ ਰੁਪੈ ਰਿਸ਼ਵਤ ਲਈ ਹੈ। ਇਸ ਤੋਂ ਬਿਨਾ ਕਰੋੜਾਂ ਰੁਪੈ ਦਾ ਘਪਲਾ ਵੀ ਕੀਤਾ ਗਿਆ। ਜਿਸ ਦੇ ਕਰਕੇ ਛੇਤੀ ਭ੍ਰਿਸ਼ਟਾਚਾਰ ਕਰਕੇ ਕਰੋੜਪਤੀ ਬਣੇ ਹਨ। ਜ਼ਿਲ੍ਹਾਂ ਸੰਗਰੂਰ ਦੇ ਵਿਚ ਵੱਖ-ਵੱਖ ਵਿਭਾਗਾ ਦੇ ਅਫਸਰ ਇਕਾ ਦੁਕਾ ਨੂੰ ਛੱਡ ਕੇ ਜਿਆਦਾ ਅਫਸਰ ਸੌਦੇਬਾਜੀ ਕਰਕੇ ਲਗਦੇ ਹਨ ਅਤੇ ਲਗਾਉਣ ਵਾਲਿਆਂ ਨੂੰ ਮੋਟੀਆਂ ਰਕਮਾਂ ਪਾਰਟੀ ਫੰਡ ਦੇ ਨਾਂਅ ’ਤੇ ਭੇਟ ਕਰਦੇ ਹਨ ਕਿਉਂਕਿ ਜ਼ਿਲ੍ਹਾ ਸੰਗਰੂਰ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋ ਜ਼ਿਆਦਾ ਭ੍ਰਿਸ਼ਟਾਚਾਰ ਰਾਹੀਂ ਮੋਟੀਆਂ ਰਕਮਾਂ ਇਕੱਠੀਆਂ ਕਰਦੇ ਹਨ। ਇਹ ਭ੍ਰਿਸ਼ਟਾਚਾਰ ਦੇ ਜਿਮੇਵਾਰ ਅਫਸਰਸ਼ਾਹੀ ਅਤੇ ਰਾਜਨੀਤਿਕ ਲੀਡਰਾਂ ਦਾ ਗੱਠਜੋੜ ਜੁਮੇਵਾਰ ਹੈ। ਜਿਸ ਕਰਕੇ ਆਮਦਨ ਦੇ ਸ੍ਰੋਤ ਤੋਂ ਵੱਧ ਚਲ ਅਚੱਲ ਜਾਇਦਾਦ ਦੇ ਮਾਲਕ ਬਣੇ ਹਨ। ਇੱਕਾ ਦੁੱਕਾ ਅਫਸਰ ਨੂੰ ਛੱਡ ਕੇ ਮੁਲਾਜ਼ਮ ਛੱਡ ਵੱਡੀ ਪੱਧਰ ਭ੍ਰਿਸ਼ਟਾਚਾਰ ਕਰਦੇ ਹਨ। ਰਾਜਨੀਤਿਕ ਆਦਮੀਆ ਦੀ ਛਤਰ ਛਾਇਆ ਹੋਣ ਦੇ ਕਾਰਨ ਇਹ ਬਿਨਾ ਕਿਸੇ ਦੇ ਡਰ ਦੇ ਭ੍ਰਿਸ਼ਟਾਚਾਰ ਕਰਦੇ ਹਨ ਅਤੇ ਆਪਣੇ ਵਿਭਾਗ ਦੇ ਉਚ ਅਧਿਕਾਰੀ ਨੂੰ ਮੋਟੀਆ ਵਗਾਰਾ ਦਿੱਦੇ ਹਨ। ਜ਼ੋ ਕੁਝ ਹੁਣ ਅਨਾਜ ਮੰਡੀਆ ਵਿਚ ਹੋਈਆ ਹੈ। ਇਹ ਪਹਿਲਾ ਕਦੇ ਨਹੀ ਸੀ ਹੋਈਆਂ। ਜਦੋਂ ਝੋਨਾ ਵੇਚਿਆ ਉਸ ਵਕਤ ਝੋਨੇ ਦੇ ਭਾਅ ਬਹੁਤ ਘੱਟ ਸੀ ਅਤੇ ਹੁਣ ਝੋਨੇ ਦਾ ਦੁਗਣੋ ਤੋ ਜਿਆਦਾ ਹੋ ਗਿਆ ਹੈ। ਜਿਸ ਕਰਕੇ ਪੰਜਾਬ ਦੇ ਕਿਸਾਨਾ ਨੂੰ ਦਵਾਲੀਆ ਬਣਾ ਦਿੱਤਾ ਹੈ ਅਤੇ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਦੇ ਹਨ। ਲੋਕਾ ਵਿਚ ਚਰਚਾ ਹੈ ਕਿ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਜ਼ਿਲ੍ਹਾ ਸੰਗਰੂਰ ਤਾਇਨਾਤ ਹੈ ਪੰਜਾਬ ਸਭ ਤੋ ਵੱਧ ਭ੍ਰਿਸ਼ਟਾਚਾਰ ਕਰਨ ਵਾਲਾ ਅਫਸਰ ਹੈ। ਜੇਕਰ ਸੀ ਬੀ ਆਈ ਤੋ ਸਰਕਾਰ ਪੜਤਾਲ ਕਰਵਾਏ ਤਾ ਕਰੋੜਾਂ ਦਾ ਭ੍ਰਿਸ਼ਟਾਚਾਰ ਨੰਗਾ ਹੋ ਜਾਵੇਗਾ। ਜ਼ਿਲ੍ਹਾ ਸੰਗਰੂਰ ਦੀ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਸਕੱਤਰ ਨਾਲ ਸੰਪਰਕ ਕਰਕੇ ਹੋ ਰਹੇ ਭ੍ਰਿਸ਼ਟਾਚਾਰ ਤੇ ਟਿਪਣੀ ਕਰਨ ਲਈ ਕਿਹਾ ਤਾਂ ਉਨਾ ਕਿ ਕਿਸੇ ਵੀ ਅਨਾਜ ਮੰਡੀ ਵਿਚ ਖਰੀਦ ਕਰਨ ਵਾਲੇ ਵਪਾਰੀ ਅਤੇ ਵੇਚਨ ਵਾਲੇ ਕਿਸਾਨ ਤੋ ਇਕ ਰੁਪਿਆ ਵੀ ਕਿਸੇ ਮੁਲਾਜ਼ਮ ਨੇ ਰਿਸ਼ਵਤ ਨਹੀ ਲਈ। ਇਹ ਜਾਣਕਾਰੀ ਮਿਲੀ ਕਿ ਮਾਰਕਿਟ ਕਮੇਟੀਆ ਵਾਲੇ ਮਾਰਕਿਟ ਫੀਸ ਵਸੂਲਣ ਤੇ ਹੇਰਾਫੇਰੀ ਕਰਦੇ ਹਨ ਅਤੇ ਮਾਰਕਿਟ ਫੀਸ ਦੀ ਚੋਰੀ ਜੋਰਾ ਨਾਲ ਹੋ ਰਹੀ ਹੈ ਜਦੋ ਪੰਜਾਬ ਟਾਈਮਜ਼ ਅਖਬਾਰ ਦੇ ਪੱਤਰਕਾਰ ਨੇ ਅਜਮੇਰ ਸਿੰਘ ਲੱਖੋਵਾਲ ਨੂੰ ਸੰਗਰੂਰ ਦੀਆ ਮਾਰਕਿਟ ਕਮੇਟੀਆ ਦੇ ਵਿਚ ਹੋ ਰਹੇ ਭ੍ਰਿਸ਼ਟਾਂਚਾਰ ਬਾਰੇ ਟਿੱਪਣੀ ਕਰਨ ਨੂੰ ਕਿਹਾ ਤਾ ਉਸ ਨੇ ਕਿਹਾ ਕਿ ਤੁਸੀ ਮੈਨੂੰ ਸ਼ਿਕਾਇਤ ਭੇਜ ਦੇਵੋ ਜਾ ਅਖਬਾਰ ਵਿਚ ਖਬਰ ਲਾ ਦੇਵੋ ਤਾ ਦੋਸ਼ੀਆ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਗਾ। ਰਾਜ ਸਿੰਘ ਟੋਡਰਾ ਵਾਲ ਪ੍ਰਧਾਨ ਜਬਰ ਜ਼ੁਲਮ ਵਿਰੋਧੀ ਫਰੇਟ ਪੰਜਾਬ, ਜੋਗਿਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਸੰਜੀਵ ਕੁਮਾਰ ਮਿੰਟੂ ਪ੍ਰਧਾਨ ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਅਨ ਪੰਜਾਬ, ਸ਼ਿਆਮ ਸਿੰਘ ਕਾਝਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨਰਿੰਦਰ ਪਾਲ ਸਿੰਘ ਰਾਮ ਨਗਰ ਛੰਨਾ, ਮੇਜਰ ਸਿੰਘ ਬਾਲਦ ਕਲਾਂ, ਸੁਖਦੇਵ ਸਿੰਘ ਬਾਲਦ ਕਲਾਂ ਆਦਿ ਨੇ ਮੰਗ ਕੀਤੀ ਹੈ ਕਿ ਜ਼ਿਲਾ ਸੰਗਰੂਰ ਦੀਆ ਮਾਰਕਿਟ ਕਮੇਟੀਆ, ਅਨਾਜ ਮੰਡੀਆ, ਖੁਰਾਕ ਅਤੇ ਸਪਲਾਈ ਵਿਭਾਗ ਦਾ ਮੁਲਾਜ਼ਮ ਵਲੋ ਕੀਤੇ ਭ੍ਰਿਸ਼ਟਾਚਾਰ ਦੀ ਜਾਚ ਪੜਤਾਲ ਸੀ ਬੀ ਆਈ ਤੋ ਕਰਵਾਈ ਜਾਵੇ ਅਤੇ ਜਿਹੜੇ ਅਫਸਰ ਦਾ ਮੁਲਾਜ਼ਮ ਆਮਦਨ ਦੇ ਸ੍ਰੋਤ ਵੱਧ ਚੱਲ ਅਚੱਲ ਜਾਇਦਾਦ ਦੇ ਮਾਲਕ ਹਨ ਉਨਾ ਦੀ ਜਾਇਦਾਦ ਜਬਤ ਕੀਤੀ ਜਾਵੇ।

WRITTEN BY