ਲੁਧਿਆਣਾ, 10 ਦਸੰਬਰ (ਪੀ. ਟੀ.)- ਪਿਛਲੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁ¤ਖ-ਹੜਤਾਲ ਉ¤ਪਰ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਯੂ.ਟਿਊਬ ਵੀਡੀਓ ਵਾਈਰਲ ਬਾਅਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਸਰਕਾਰ ਦੀ ਨੁਮਾਇੰਦਗੀ ਵਾਲੇ ਆਗੂਆਂ ਦੇ ਹਸਨਪੁਰ (ਲੁਧਿਆਣਾ) ਆਉਣ-ਜਾਣ ਵਿਚ ਤੇਜ਼ੀ ਨਾਲ ਸਪਸ਼ਟ ਹੋ ਗਿਆ ਸੀ ਕਿ ਇਕ ਤਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਅਧਿਕਾਰੀ ਬਾਪੂ ਸੂਰਤ ਸਿੰਘ ਖਾਲਸਾ ਨੂੰ ਜਲਦੀ ਘਰੋਂ ਚੁ¤ਕ ਕੇ ਮੁੜ ਹਸਪਤਾਲ ਲਿਜਾਣਗੇ, ਦੂਸਰਾ ਸਰਕਾਰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੁ¤ਝ ਪਹਿਲ ਕਦਮੀ ਕਰੇਗੀ। ਅ¤ਜ ਤੜਕਸਾਰ ਪੁਲਿਸ-ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਵ¤ਲੋਂ ਸਾਂਝਾ ਐਕਸ਼ਨ ਕਰਦਿਆਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਘਰੋਂ ਚੁ¤ਕ ਕੇ ਹਸਪਤਾਲ ਦਾਖਲ ਕਰਵਾ ਦਿ¤ਤਾ। ਇਸ ਤੋਂ ਪਹਿਲਾ ਪੰਜਾਬ ਸਰਕਾਰ ਵ¤ਲੋਂ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਆਪਣੀ ਟੀਮ ਸਮੇਤ ਬਾਪੂ ਸੂਰਤ ਸਿੰਘ ਖਾਲਸਾ ਦੇ ਗ੍ਰਹਿ ਪਹੁੰਚ ਕੇ ਭਾਈ ਖਾਲਸਾ ਦਾ ਹਾਲ-ਚਾਲ ਪੁ¤ਛਿਆ ਅਤੇ ਖਾਲਸਾ ਦੇ ਸਪੁ¤ਤਰ ਗੋਗੀ ਰਵਿੰਦਰਜੀਤ ਸਿੰਘ ਨੂੰ ਵਿਸ਼ਵਾਸ ਦਿ¤ਤਾ ਕਿ ਸਰਕਾਰ ਭਾਈ ਸੂਰਤ ਸਿੰਘ ਖਾਲਸਾ ਦੀ ਮੰਗ ਨੂੰ ਲੈ ਕੇ ਸੰਜੀਦਾ ਹੈ।



