Skip to content
Independent perspectives. Global stories.
BREAKING

ਸਰਦੂਲਗੜ੍ਹ ਪੁਲਿਸ ਵੱਲੋਂ ਟਰੈਕਟਰ ਟਰਾਲੀਆਂ ਖੱਚਰ ਰੇਹੜਿਆਂ ’ਤੇ ਰਿਫਲੈਕਟਰ ਲਗਾਏ

Share this story

ਸਰਦੂਲਗੜ੍ਹ/ਮਾਨਸਾ, 10 ਦਸੰਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)- ਧੂੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਦੂਲਗੜ੍ਹ ‘ਚ ਪੁਲਿਸ ਵੱਲੋ ਟਰੈਕਟਰ ਟਰਾਲੀਆਂ, ਖੱਚਰ ਰੇਹੜਿਆਂ ਤੇ ਰਿਫਲੈਕਟਰ ਲਗਾਏ ਗਏ। ਜ਼ਿਲ੍ਹਾ ਪੁਲਸ ਮੁੱਖੀ ਰਘਵੀਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਰਾਜ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਰਦੂਲਗੜ੍ਹ ਦੀ ਨਿਗਰਾਨੀ ਹੇਠ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਅਤੇ ਟਰੈਫਿਕ ਪੁਲਿਸ ਸਰਦੂਲਗੜ੍ਹ ਵੱਲੋਂ ਟਰੈਕਟਰ ਟਰਾਲੀਆਂ, ਖੱਚਰ ਰੇਹੜੇ, ਮੋਟਰਸਾਇਕਲਾਂ ਅਤੇ ਹੋਰ ਵਹੀਕਲਾਂ ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਮੈਡਮ ਪੂਨਮ ਸਿੰਘ ਐਸ.ਡੀ.ਐਮ ਸਰਦੂਲਗੜ੍ਹ ਨੇ ਕੀਤੀ। ਇਹ ਮਹਿੰਮ ਸਰਸਾ ਕੈਚੀਆਂ ਸਰਦੂਲਗੜ੍ਹ ਤੋਂ ਸ਼ਰੂ ਕੀਤੀ ਗਈ। ਇਸ ਮੋਕੇ ਬੈਂਕ ਮੈਨੇਜਰ ਸਟੇਟ ਬੈਂਕ ਆਫ ਪਟਿਆਲਾ ਬਰਾਂਚ ਸਰਦੂਲਗੜ੍ਹ ਅਤੇ ਭਾਰਤੀ ਸਟੇਟ ਬੈਂਕ ਬਰਾਂਚ ਸਰਦੂਲਗੜ੍ਹ ਦੇ ਬੈਂਕ ਮੈਨੇਜਰ ਸਹਿਬਾਨ ਅਤੇ ਨਗਰ ਪੰਚਾਇਤ ਸਰਦੂਲਗੜ੍ਹ ਦੇ ਪ੍ਰਧਾਨ ਬੌਬੀ ਜੈਨ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਵਾਹਨਾਂ ਤੇ ਰਿਫਲੈਕਟਰ ਲਗਾਉਦੇ ਸਮੇਂ ਉਨਾਂ ਨੂੰ ਸੜਕ ਨਿਯਮਾਂ ਦੀ ਸਹੀ ਵਰਤੋਂ ਕਰਨ ਸਬੰਧੀ ਵੀ ਕਿਹਾ ਗਿਆ।

WRITTEN BY