ਚੰਡੀਗੜ੍ਹ, 10 ਦਸੰਬਰ (ਪੀ. ਟੀ.)- ਸੁਪਰੀਮ ਕੋਰਟ ਦੇ ਸਾਬਕਾ ਜ¤ਜ ਮਾਰਕੰਡੇ ਕਾਟਜੂ ਨੇ ਬਾਦਲ ਪਰਿਵਾਰ ‘ਤੇ ਵ¤ਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਆਪਣੀ ਜਾਗੀਰ ਬਣਾ ਰ¤ਖਿਆ ਹੈ।ਪੰਜਾਬ ਵਿ¤ਚ ਜਮਹੂਰੀਅਤ ਨਹੀਂ ਸਗੋਂ ਰਾਜਾਸ਼ਾਹੀ ਹੈ।ਬਾਦਲ ਖੁਦ ਮੁ¤ਖ ਮੰਤਰੀ, ਬੇਟਾ ਉਪ ਮੁ¤ਖ ਮੰਤਰੀ ਤੇ ਨੂੰਹ ਕੇਂਦਰ ਵਿ¤ਚ ਮੰਤਰੀ ਹੈ।ਬਾਦਲ ਪਰਿਵਾਰ ਹੀ ਸ¤ਤਾ ਦਾ ਕੇਂਦਰ ਬਣ ਬੈਠਿਆ ਹੈ।ਮਨੁ¤ਖੀ ਅਧਿਕਾਰਾਂ ਬਾਰੇ ਜਥੇਬੰਦੀਆਂ ਵ¤ਲੋਂ ਕਰਵਾਏ ਪ੍ਰੋਗਰਾਮ ਵਿੱਚ ਪਹੁੰਚੇ ਜਸਟਿਸ ਕਾਟਜੂ ਨੇ ਕਿਹਾ ਕਿ ਪੰਜਾਬ ਵਿ¤ਚ ਬਾਦਲ ਪਰਿਵਾਰ ਦਾ ਹਰ ਕਾਰੋਬਾਰ ’ਤੇ ਕਬਜ਼ਾ ਹੈ।ਉਨ੍ਹਾਂ ਕਿਹਾ ਕਿ ਜੇ ਬਾਦਲ ਪਰਿਵਾਰ ਨੂੰ ਬਿਜਨੈਸ ਦਾ ਹੀ ਸ਼ੌਕ ਹੈ ਤਾਂ ਫਿਰ ਸਿਆਸਤ ਛ¤ਡ ਕਾਰੋਬਾਰ ਕਰਨ। ਉਨ੍ਹਾਂ ਨੇ ਕਾਰੋਬਾਰ ਲਈ ਸ¤ਤਾ ਦੀ ਦੁਰਵਰਤੋਂ ਦੀ ਅਲੋਚਨਾ ਕੀਤੀ।ਕਾਟਜੂ ਨੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਨਸ਼ਾ, ਕੇਬਲ, ਰੇਤਾ-ਬ¤ਜਰੀ ਤੇ ਟਰਾਂਸਪੋਰਟ ਮਾਫੀਆ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕੇਬਲ, ਟਰਾਂਸਪੋਰਟ, ਰੀਅਲ ਅਸਟੇਟ, ਰੇਤ-ਬਜਰੀ ਆਦਿ ਸਾਰੇ ਕਾਰੋਬਾਰਾਂ ‘ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਇਸ ਕਰਕੇ ਹੀ ਪੰਜਾਬ ਵਿ¤ਚ ਨਸ਼ਾ, ਕੇਬਲ, ਰੇਤਾ-ਬ¤ਜਰੀ ਤੇ ਟਰਾਂਸਪੋਰਟ ਮਾਫੀਆ ਕਾਨੂੰਨ ਦੀਆਂ ਧ¤ਜੀਆਂ ਉਡਾ ਰਿਹਾ ਹੈ।ਕਾਟਜੂ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁ¤ਲਰ ਸਣੇ ਹੋਰ ਸਜ਼ਾ ਪੂਰੀ ਕਰ ਚੁ¤ਕੇ ਸਿ¤ਖ ਕੈਦੀਆਂ ਦੀ ਰਿਹਾਈ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿ¤ਚ ਫਰਜ਼ੀ ਮੁਕਾਬਲਿਆਂ ਬਾਰੇ ਜਾਂਚ ਕਰਵਾਉਣੀ ਚਾਹੀਦੀ ਹੈ।



