Skip to content
Independent perspectives. Global stories.
BREAKING

ਸ਼ੇਰਗਿੱਲ ਵੱਲੋਂ ਅੱਧੀ ਸਦੀ ਦੀਆਂ ਵਿਲੱਖਣ ਸੇਵਾਵਾਂ ਦੀ 2016 ਵਿੱਚ ਗੋਲਡਨ ਜੁਬਲੀ

Share this story

ਫਗਵਾੜਾ, 9 ਦਸੰਬਰ (ਗੁਰਮੀਤ ਪਲਾਹੀ)- ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ 2016 ਡਾਇਰੈਕਟਰੀ ਅਗਲੀ ਵਿਸਾਖੀ ਦੇ ਮੌਕੇ ਰਿਲੀਜ਼ ਕੀਤੀ ਜਾਵੇਗੀ। ਵਿਦੇਸ਼ ਵਸਦੇ ਪੰਜਾਬੀਆਂ ਸੰਬੰਧੀ ਭਰਪੂਰ ਜਾਣਕਾਰੀ ਦੇਣ ਵਾਲੀ ਇਕ ਵੱਡ-ਅਕਾਰੀ ਪੁਸਤਕ ਵਿਚ ਜਿਥੇ ਪੰਜਾਬ ਦੇ ਮੌਜੂਦਾ ਹਾਲਾਤ ਦਾ ਲੇਖਾਂ ਵਿਚ ਵਰਨਣ ਹੋਵੇਗਾ , ਉਥੇ ਪ੍ਰਸਿੱਧੀ ਪ੍ਰਾਪਤ ਪ੍ਰਵਾਸੀਆਂ, ਧਾਰਮਿਕ, ਸੱਭਿਆਚਾਰਕ, ਵਪਾਰਕ ਭਾਰਤੀ ਅਦਾਰਿਆਂ ਤੱਕ ਪੁੱਜਣ ਵਾਲੀ ਇਹ ਇਕ ਵਿਲੱਖਣ ਪ੍ਰਕਾਸ਼ਨਾ ਹੋਵੇਗੀ। ਆਪਣੇ ਅੱਧੀ ਸਦੀ ਦੀ ਸੇਵਾ ਅਤੇ ਸਫ਼ਰ ਦੌਰਾਨ ਨਰਪਾਲ ਸਿੰਘ ਸ਼ੇਰਗਿੱਲ ਨੇ ਪੰਜਾਬ, ਪੰਜਾਬੀ ਬੋਲੀ, ਸੱਭਿਆਚਾਰ, ਪੱਤਰਕਾਰੀ ਦੇ ਖੇਤਰ ਵਿਚ ਵਰਨਣਯੋਗ ਮੱਲਾਂ ਮਾਰੀਆਂ ਹਨਅਤੇ ਆਪਣੇ ਸੰਸਾਰ ਭਰਮਣ ’ਚ ਪ੍ਰਾਪਤ ਕੀਤੇ ਤਜ਼ਰਬਿਆਂ ਨੂੰ ਇਸ ਅੰਤਰਰਾਸ਼ਟਰੀ ਡਾਇਰੈਕਟਰੀ ਦਾ ਹਿੱਸਾ ਬਣਾਇਆ ਹੈ। ਖੋਜੀ ਤੇ ਮੁਹਿੰਮਕਾਰੀ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦਾ ਹੁਣ ਪੰਜਾਬ ਦੀ ਮਹਿਕ ਨੂੰ ਸੰਸਾਰ ਭਰ ਵਿਚ ਪਹੁੰਚਾਉਣ ਦਾ ਵੀ ਵਿਸ਼ੇਸ਼ ਉਪਰਾਲਾ ਹੈ। ਵਿਸ਼ਵ ਪ੍ਰਸਿੱਧੀ ਪ੍ਰਾਪਤ ਇਸ ਪਹਿਲੀ ਅਨੋਖੀ ਡਾਇਰੈਕਟਰੀ ਦਾ ਪੰਜਾਬ ਹਿਤੈਸ਼ੀ ਲੇਖਕਾਂ ਗੁਰਮੀਤ ਸਿੰਘ ਪਲਾਹੀ, ਉਜਾਗਰ ਸਿੰਘ, ਹਰਜਿੰਦਰਪਾਲ ਸਿੰਘ ਵਾਲੀਆ , ਡਾ: ਕੁਲਵੰਤ ਗਰੇਵਾਲ ਆਦਿ ਨੇ ਭਰਪੂਰ ਸਵਾਗਤ ਕੀਤਾ ਹੈ। ਵਰਨਣਯੋਗ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਵੱਲੋਂ 2016 ਦੀ ਅਗਲੀ ਵੱਡ-ਅਕਾਰੀ 300 ਸਫ਼ਿਆਂ ਦੀ ਡਾਇਰੈਕਟਰੀ ਤਿਆਰ ਕਰਨੀ ਆਰੰਭ ਕਰ ਦਿੱਤੀ ਹੈ। ਜਿਸ ਵਿਚ 2015 ਦੀ ਅੰਤਰਰਾਸ਼ਟਰੀ ਡਾਇਰੈਕਟਰੀ ਤੋਂ ਵੀ ਵੱਧ ਸੂਚਨਾਵਾਂ, ਲੇਖ ਅਤੇ ਕੌਮਾਂਤਰੀ ਜਾਣਕਾਰੀ ਸ਼ੁਮਾਰ ਕੀਤੀ ਜਾ ਰਹੀ ਹੈ।

WRITTEN BY