ਚੰਡੀਗੜ੍ਹ, 9 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਸਪਸਟ ਕੀਤਾ ਹੈ ਕਿ ਰਾਜ ਵਿੱਚ ਕੋਈ ਵਿੱਤੀ ਸੰਕਟ ਨਹੀ ਹੈ ਅਤੇ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ ਤਨਖਾਹਾਂ ਅਤੇ ਹੋਰ ਵਿਕਾਸ ਖਰਚਿਆਂ ਦੀ ਪੂਰਤੀ ਲਈ ਪੂਰੇ ਸੋਮੇ ਜੁਟਾਏ ਹੋਏ ਹਨ। ਇਸ ਸਬੰਧ ਵਿੱਚ ਕੁਝ ਅਖਬਾਰਾਂ ਵਿੱਚ ਛੱਪੀਆਂ ਖਬਰਾਂ ‘ਕਿ ਸਰਕਾਰ ਆਪਣੇ ਮੁਲਾਜਮਾਂ ਨੂੰ ਤਨਖਾਹਾਂ ਅਤੇ ਹੋਰ ਵਿਕਾਸ ਖਰਚੇ ਕਰਨ ਲਈ ਸਰਕਾਰੀ ਸੰਪਤੀ ਨੂੰ ਗਹਿਣੇ ਰੱਖ ਰਹੀ ਹੈ‘, ਦਾ ਸਖਤ ਖੰਡਨ ਕਰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਰਿਪੋਰਟ ਤੱਥਾਂ ਤੋ‘ ਰਹਿਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਅਤੇ ਪ੍ਰਗਤੀ ਦੇ ਰਾਹ ਤੇ ਤੇਜੀ ਨਾਲ ਅੱਗੇ ਵਧ ਰਹੀ ਹੈ। ਉਨਾਂ ਇਹ ਵੀ ਸਪਸਟ ਕੀਤਾ ਕਿ ਰਾਜ ਸਰਕਾਰ ਆਪਣੇ ਸੋਮਆਂਿ ਤੋ ਜੁਟਾਈ ਆਮਦਨ ਨਾਲ ਮੁਲਾਜਮਾਂ ਅਤੇ ਪੈਨਸਨਰਾਂ ਨੂੰ ਸਮੇ ਸਿਰ ਤਨਖਾਹ ਦੇ ਰਹੀ ਹੈ।



