ਪਠਾਨਕੋਟ, 9 ਦਸੰਬਰ (ਅਨਿਲ , ਅਭਿਸ਼ੇਕ)- ਕਲ ਦੇਰ ਰਾਤ ਸ਼ਹਿਰ ਪਠਾਨਕੋਟ ਵਿਚ ਪੈਂਦੇ ਲਾਇਟਾਂਵਾਲਾ ਵਾਲਾ ਚੌਕ ਵਿਖੇ ਝਪਟਮਾਰਾਂ ਨੇ ਇਕ ਔਰਤ ਜੋ ਕਿ ਦੇਰ ਰਾਤ ਆਪਣੇ ਘਰ ਨੂੰ ਕੰਮ ਤੋਂ ਵਾਪਿਸ ਆ ਰਹੀ ਸੀ ਉਸ ਕੋਲੋਂ ਉਸ ਦਾ ਪਰਸ ਖੋਹ ਕੇ ਆਪਣੇ ਮੋਟਰਸਾਇਕਲ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਔਰਤ ਨੇ ਰੌਲਾ ਪਾਇਆ ਤਾਂ ਨੇੜੇ ਹੀ ਪੰਜਾਬ ਪੁਲਿਸ ਪਾਰਟੀ ਨੇ ਨਾਕਾ ਲਗਾਇਆ ਹੋਇਆ ਸੀ ਤਾਂ ਉਨ੍ਹਾਂ ਨੂੰ ਮੌਕੇ ’ਤੇ ਹੀ ਫੜ ਲਿਆ ਅਤੇ ਨੇੜ ਪੈਂਦੇ ਪੁਲਿਸ ਥਾਣੇ ਡਿਵੀਜ਼ਨ ਨੰਬਰ 1 ਥਾਣਾ ਮੁਖੀ ਵਿਪਨ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜ ਕੇ ਦੋਵੇਂ ਝਪਟਮਾਰਾਂ ਨੂੰ ਆਪਣੀ ਗਿਰਫ਼ਤ ਵਿਚ ਲਿਆ ਅਤੇ ਥਾਣਾ ਮੁਖੀ ਵਿਪਨ ਕੁਮਾਰ ਨੇ ਪ੍ਰੈ¤ਸ ਕਾਨਫ੍ਰੰਸ ਕਰਦੇ ਹੋਏ ਦਸਿਆ ਕਿ ਇਨ੍ਹਾਂ ਝਪਟਮਾਰਾਂ ਨੇ ਆਪਣੇ ਸ਼ਹਿਰ ਗੁਰਦਾਸਪੁਰ ਵਾਪਿਸ ਜਾਂਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦਿ¤ਤਾ।



