ਇਸਲਾਮਾਬਾਦ- ਪਾਕਿਸਤਾਨ ਦੇ ਇਕ ਟੀ. ਵੀ. ਚੈਨਲ ਨੇ ਅ¤ਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ ਹੋਣ ਵਾਲੇ ਸਾਰਕ ਸ਼ਿਖਰ ਸੰਮੇਲਨ ਲਈ ਪਾਕਿਸਤਾਨ ਦੌਰੇ ‘ਤੇ ਜਾਣਗੇ। ਜਾਣਕਾਰੀ ਮੁਤਾਬਕ, ਟੀ. ਵੀ. ਚੈਨਲ ਨੇ ਇਸ ਖਬਰ ਲਈ ਇਸਲਾਮਾਬਾਅਦ ਵਿਖੇ ‘ਹਾਰਟ ਆਫ ਏਸ਼ੀਆ‘ ਸੰਮੇਲਨ ‘ਚ ਹਿ¤ਸਾ ਲੈਣ ਆਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਹਵਾਲਾ ਦਿ¤ਤਾ, ਹਾਲਾਂਕਿ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਦੇ ਇਸ ਤਰ੍ਹਾਂ ਦੇ ਕਿਸੇ ਵੀ ਬਿਆਨ ਤੋਂ ਇਨਕਾਰ ਕੀਤਾ ਹੈ।
ਅਧਿਕਾਰੀਆਂ ਨੇ ਇਹ ਸਾਫ ਕੀਤਾ ਹੈ ਕਿ ਸਾਰਕ ਸ਼ਿਖਰ ਸੰਮੇਲਨ ‘ਚ ਹਿ¤ਸਾ ਲੈਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਚਨਬ¤ਧਤਾ ਉਫਾ ਸੰਯੁਕਤ ਬਿਆਨ ‘ਚ ਦਿਖੀ ਸੀ। ਲਿਹਾਜ਼ਾ, ਜੁਲਾਈ ‘ਚ ਰੂਸ ਦੇ ਉਫਾ ‘ਚ ਦੋ ਪ¤ਖੀ ਬੈਠਕ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੋਦੀ ਨੂੰ ਸਾਰਕ ਸ਼ਿਖਰ ਸੰਮੇਲਨ ਲਈ ਸ¤ਦਾ ਭੇਜਿਆ ਸੀ। ਦ¤ਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੀ ਬੈਠਕ ਅਗਲੇ ਸਾਲ ਪਾਕਿਸਤਾਨ ‘ਚ ਹੋਣੀ ਹੈ।



