Skip to content
Independent perspectives. Global stories.
BREAKING

ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪਠਾਨਕੋਟ ਵੱਲੋਂ ਜਲ ਸਪਲਾਈ ਦਫ਼ਤਰ ਅੱਗੇ ਮੰਗਾਂ ਸਬੰਧੀ ਰੋਸ ਪ੍ਰਗਟਾਵਾ

Share this story

ਪਠਾਨਕੋਟ, 8 ਦਸੰਬਰ (ਅਨਿਲ, ਅਭਿਸ਼ੇਕ)- ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸਤੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਪਠਾਨਕੋਟ ਦੇ ਕੰਮਕਾਜੀ ਇੰਜੀਨੀਅਰ ਪਰਵੀਨ ਕੁਮਾਰ ਦੇ ਖਿਲਾਫ਼ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ’ਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਧਿਮਾਨ ਮੁੱਖ ਤੌਰ ’ਤੇ ਸ਼ਾਮਿਲ ਹੋਏ। ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸੁਰੇਸ਼ ਨੇ ਦੱਸਿਆ ਕਿ ਇਸ ਅਧਿਕਾਰੀ ਨੂੰ ਮੰਗਾਂ ਨੂੰ ਲੈ ਕੇ ਕਈ ਵਾਰ ਮੰਗ ਪੱਤਰ ਦਿੱਤੇ ਗਏ ਪਰ ਇਸ ਅਧਿਕਾਰੀ ਨੇ ਕਰਮਚਾਰੀਆਂਦੀਅੰ ਮੰਗਾਂ ਨੂੰ ਪੂਰਾ ਨਹੀਂ ਕੀਤਾ। ਕਰਮਚਾਰੀਆਂ ਦੀ ਇਹ ਮੰਗ ਹੈ ਕਿ ਡਿਪਲੋਮਾ ਪਾਸ ਕਰਮਚਾਰੀਆਂ ਨੂੰ 2800 ਰੁਪਏ ਗ੍ਰੇਡ ਪੇ ਦਿੱਤਾ ਜਾਵੇ ਅਤੇ ਕਰਮਚਾਰੀਆਂ ਨੂੰ ਜ਼ਰੂਰੀ ਸਮਾਨ ਵੀ ਦਿੱਤਾ ਜਾਵੇ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ 6 ਮਹੀਨੇ ਬੀਤਣ ਦੇ ਬਾਅਦ ਵੀ ਨਾ ਤਾਂ ਪੈਨਸ਼ਨ ਲੱਗੀ ਤੇ ਨਾ ਹੀ ਕਰਮਚਾਰੀਆਂ ਨੂੰ ਬਚੇ ਜੀਪੀ ਐਫ਼ ਫੰਡ ਖਜ਼ਾਨਾ ਦਫਤਰ ਵਿਚੋਂ ਪਾਸ ਕਰਵਾ ਕੇ ਦਿੱਤਾ ਜਾਵੇ ਅਤੇ ਯੂਨੀਅਨ ਆਗੂਆਂ ਦਾ ਇਹ ਕਹਿਣਾ ਹੈ ਕਿ ਇਹ ਅਧਿਕਾਰੀ ਜਲ ਅਤੇ ਬਿੱਲਾਂ ਦਾ ਸਰਕਾਰੀ ਪੈਸਾ ਖਾ ਜਾਂਦਾ ਹੈ ਅਤੇ ਜਦੋਂ ਇਸ ਅਧਿਕਾਰੀ ਨੇ ਚਾਰਜ ਸੰਭਾਲਿਆ ਤਾਂ ਇਸ ਅਧਿਕਾਰੀ ਨੇ 2.50 ਕਰੋੜ ਰੁਪਏ ਫੰਡ ਦਾ ਹੜਪ ਲਿਆ ਹੈ। ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਮੌਕੇ ’ਤੇ ਜਗਤ ਸਿੰਘ, ਸੁਰੇਸ਼ ਕੁਮਾਰ, ਅਮਨਦੀਪ ਸ਼ਰਮਾ, ਅਮਰਜੀਤ ਸਿੰਘ, ਕੁਲਦੀਪ ਸ਼ਰਮਾ, ਕਮਲਦੇਵ, ਪਵਨ ਕੁਮਾਰ, ਮੋਹਨ ਸਿੰਘ, ਸੁਰਿੰਦਰ ਸੇਨੀ, ਰਾਜੇਸ਼ ਸੇਨੀ, ਤਾਰਾ ਸਿੰਘ, ਪ੍ਰਭੂ ਲਾਲ, ਰਾਵਿੰਦਰਦੇਵ ਕੁਮਾਰ, ਬਲਵੰਤ ਸਿੰਘ ਆਦਿ ਮੌਜੂਦ ਸਨ।

WRITTEN BY