ਚੰਡੀਗੜ੍ਹ, 8 ਦਸੰਬਰ (ਪੀ. ਟੀ.)-ਪੰਜਾਬ ਸਰਕਾਰ ਨੇ ਅੱਜ ਸ੍ਰੀ ਗੁਰਜੰਟ ਸਿੰਘ (ਫਰੀਦਕੋਟ) ਨੂੰ ਪੰਜਾਬ ਵਿਮੁਕਤ ਜਾਤੀਆਂ ਭਲਾਈ ਬੋਰਡ ਦਾ ਉਪ-ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਅੱਜ ਸ਼ਾਮ ਫਾਈਲ ’ਤੇ ਸਹੀ ਪਾ ਦਿੱਤੀ ਹੈ। ਸ੍ਰੀ ਗੁਰਜੰਟ ਸਿੰਘ ਦੀ ਨਿਯੁਕਤੀ ਬਾਰੇ ਰਸਮੀ ਹੁਕਮ ਛੇਤੀ ਜਾਰੀ ਕੀਤੇ ਜਾਣਗੇ।



