ਮਹਿਲ ਕਲਾਂ, 8 ਦਸੰਬਰ (ਫਿਰੋਜ਼/ਬਿੰਦਰ)- ਨਾਮਵਰ ਵਿੱਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾ ਵਿਖੇ ਸੁਨਹਿਰੇ ਪਲ ਪ੍ਰੋਗਰਾਮ ਨਾਂ ਹੇਠ ਸਾਲਾਨਾ ਸਮਾਗਮ ਐਮ.ਡੀ. ਸੁਸ਼ੀਲ ਕੁਮਾਰ ਗੋਇਲ ਦੀ ਅਗਵਾਈ ਹੇਠ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਅਜੇ ਜਿੰਦਲ, ਨਿਤਿਨ ਕੁਮਾਰ, ਅਮ੍ਰਿਤ ਲਾਲ, ਸੋਨੀ ਆਦਿ ਨੇ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕਰਕੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨਾਂ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਬਰਨਾਲਾ ਸ: ਗੁਰਲਵਲੀਨ ਸਿੰਘ ਸਿੱਧੂ, ਐਸ.ਪੀ.ਬਰਨਾਲਾ ਹਰਪ੍ਰੀਤ ਸਿੰਘ ਸੰਧੂ, ਡੀ.ਐਸ.ਪੀ. ਮਹਿਲ ਕਲਾਂ ਸੁਰਿੰਦਰਪਾਲ ਸਿੰਘ, ਸੀਨੀਅਰ ਪੱਤਰਕਾਰ ਵਿਵੇਕ ਸਿੰਧਵਾਨੀ ਨੇ ਸਕੂਲਮੈਨੇਜਮੈਂਟ ਅਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਹੋਣਹਾਰ ਬੱਚਿਆ ਨੇ ਉਚੇਰੀ ਵਿੱਦਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਨੈਸ਼ਨਲ ਪੱਧਰ ’ਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਅਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਮੇਂ ਪਿੰ੍ਰਸੀਪਲ ਸ੍ਰੀਮਤੀ ਸਿਮਰਤਪਾਲ ਕੌਰ ਨੇ ਸਕੂਲ ਦੀ ਸਲਾਨਾ ਗਤੀਵਿਧੀਆਂ ਸਬੰਧੀ ਵਿਸਥਾਰਿਤ ਰਿਪੋਰਟ ਪੇਸ਼ ਕੀਤੀ। ਸੰਸਥਾ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਗੀਤ, ਡਾਂਸ, ਕੋਰੀਓਗ੍ਰਾਫੀ, ਨਾਟਕ, ਗਿੱਧਾ, ਭੰਗੜਾ, ਕਵਾਲੀਆਂ, ਰਾਜਸਥਾਨੀ ਡਾਂਸ ਤੋਂ ਇਲਾਵਾ ਛੋਟੇ ਬੱਚਿਆ ਨੇ ਭੰਡਾਂ ਦੇ ਟੋਟਕੇ ਸੁਣਾ ਕੇ ਸਾਰਿਆ ਦੇ ਢਿੱਡੀ ਪੀੜਾ ਪਾਈਆ ਅਤੇ ਨੈਸ਼ਨਲ ਪੱਧਰ ਤੇ ਖੇਡਣ ਵਾਲੀਆਂ ਵਿਦਿਆਰਥਣਾਂ ਨਵਲੀਨ ਕੌਰ, ਸੁਖਮਨਪ੍ਰੀਤ ਕੌਰ, ਜਸਨਪ੍ਰੀਤ ਕੌਰ ਅਤੇ ਸਟੇਟ ਪੱਧਰ ਤੇ ਖੇਡਣ ਵਾਲੇ ਬੱਚਿਆ ਨੂੰ ਟਰਾਫੀਆਂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਮੈਨੇਜਮੈਂਟ ਵੱਲੋਂ ਡਿਪਟੀ ਕਮਿਸ਼ਨ ਬਰਨਾਲਾ ਗੁਰਲਵਲੀਨ ਸਿੰਘ ਸਿੱਧੂ, ਡੀ.ਐਸ.ਪੀ. ਮਹਿਲ ਕਲਾਂ ਸੁਰਿੰਦਰਪਾਲ ਸਿੰਘ, ਸੀਨੀਅਰ ਪੱਤਰਕਾਰ ਵਿਵੇਕ ਸਿੰਧਵਾਨੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਮੈਡਮ ਮਨਪ੍ਰੀਤ ਕੌਰ ਨੇ ਬਖ਼ੂਬੀ ਢੰਗ ਨਾਲ ਕੀਤਾ। ਇਸ ਮੌਕੇ ਰਾਕੇਸ ਕੁਮਾਰ ਬਾਂਸਲ, ਇਸਾਨ ਗੋਇਲ, ਐਸ.ਐਚ.ਓ. ਠੁੱਲੀਵਾਲ ਸਰਦਾਰਾ ਸਿੰਘ ਸਮੇਤ ਇਲਾਕੇ ਦੇ ਸਰਪੰਚ-ਪੰਚ ਅਤੇ ਬੱਚਿਆ ਦੇ ਮਾਪੇ ਤੇ ਹੋਰ ਮੋਹਤਵਰ ਸ਼ਖਸੀਅਤਾਂ ਹਾਜਰ ਸਨ। ਅੰਤ ’ਚ ਸਕੂਲ ਪ੍ਰਿੰਸੀਪਲ ਸਮਰਤਪਾਲ ਕੌਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।



