ਮਾਨਸਾ, 8 ਦਸੰਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)-ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਵੱਲੋਂ ਨਹਿਰੂ ਯੁਵਾ ਕੇਂਦਰਾਂ ਰਾਹੀਂ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਹਿੱਤ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ, ਰਾਜ ਪੱਧਰੀ ਅਤੇ ਰਾਸ਼ਟਰ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤਹਿਤ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਇਹ ਮੁਕਾਬਲੇ ਯੁਵਕ ਸੇਵਾਵਾਂ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਹਨ ਇਸ ਤਹਿਤ ਸਮੂਹ ਵਲੰਟੀਅਰਜ ਦੀ ਇਕ ਮੀਟਿੰਗ ਨਹਿਰੂ ਯੁਵਾ ਕੇਦਰ ਮਾਨਸਾ ਵਿਖੇ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਕੋਆਰਡੀਨੇਟਰ ਸ਼੍ਰੀ ਪਰਮਜੀਤ ਸਿੰਘਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਸ਼੍ਰੀ ਰਘਬੀਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਕਰਵਾਏ ਜਾਨ ਵਾਲੇ ਮੁਕਾਬਲਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਦੇ ਜਿਲਾ ਯੂਥ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਅਤੇ ਸਹਾਇਕ ਡਾਇਰੇਕਟਰ ਯੁਵਕ ਸੇਵਾਵਾਂ ਸ਼੍ਰੀ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ ਮਿਤੀ 18 ਦਸੰਬਰ ਤੱਕ ਪੂਰੇ ਕੀਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਪੱਧਰ ਦੇ ਜੇਤੂਆਂ ਨੂੰ 5000/- , 2000/- , 1000/- ਦੀ ਰਾਸ਼ੀ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਲਈ ਦਿੱਤੀ ਜਾਵੇਗੀ। ਰਾਜ ਪੱਧਰ ਦੇ ਜੇਤੂਆਂ ਨੂੰ 25000/- , 10000/- , 5000/- ਦੀ ਰਾਸ਼ੀ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਲਈ ਦਿੱਤੀ ਜਾਵੇਗੀ।ਇਸੇ ਤਰ੍ਹਾਂ ਰਾਸ਼ਟਰੀ ਪੱਧਰ ਦੇ ਜੇਤੂਆਂ ਨੂੰ 2 ਲੱਖ, 1 ਲੱਖ, 50000/- ਦੀ ਰਾਸ਼ੀ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਲਈ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਹਨਾਂ ਮੁਕਬਲਿਆਂ ਵਿੱਚ 18 ਤੋਂ 29 ਸਾਲ ਦਾ ਕੋਈ ਵੀ ਨੋਜਵਾਨ ਭਾਗ ਲੈ ਸਕਦਾ ਹੈ ਅਤੇ ਉਹ ਸਬੰਧਤ ਬਲਾਕ ਦਾ ਵਸਨੀਕ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਮੁਕਬਿਲਆਂ ਦਾ ਵਿਸ਼ਾ ਦੇਸ਼ ਭਗਤੀ ਅਤੇ ਰਾਸ਼ਟਰ ਦਾ ਨਿਰਮਾਣ ਰੱਖਿਆ ਗਿਆ ਹੈ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਘੰਡ ਨੇ ਦੱਸਿਆ ਕਿ ਬਲਾਕ ਪੱਧਰੀ ਮੁਕਾਬਲੇ ਬਲਾਕ ਮਾਨਸਾ ਦੇ ਸਰਕਾਰੀ ਨਹਿਰੂ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ 11 ਦਸੰਬਰ, ਬਲਾਕ ਝੁਨੀਰ ਅਤੇ ਸਰਦੂਲਗੜ ਦੇ ਮਾਲਵਾ ਕਾਲਜ ਆਫ ਨਰਿਸੰਗ ਅਤੇ ਐਜੁਕੇਸ਼ਨ ਸਰਦੁਲੇਵਾਲਾ ਵਿਖੇ ਮਿਤੀ 14 ਦਸੰਬਰ 2015 ਨੂੰ ਅਤੇ ਬੁਢਲਾਡਾ ਬਲਾਕ ਦੇ ਮੁਕਾਬਲੇ ਰੋਇਲ ਕਾਲਜ ਬੋੜਾਵਾਲ ਵਿਖੇ ਮਿਤੀ 15 ਦਸੰਬਰ 2015 ਨੂੰ ਆਯੋਜਿਤ ਕੀਤੇ ਜਾਣਗੇ ਅਤੇ ਬਲਾਕ ਮਾਨਸਾ ਅਤੇ ਭੀਖੀ ਦੇ ਮੁਕਾਬਲੇ ਮਿਤੀ 16 ਦਸੰਬਰ 2015 ਨੂੰ ਦਫਤਰ ਨਹਿਰੂ ਯੁਵਾ ਕਦੇਰ ਮਾਨਸਾ ਵਿਖੇ ਕਰਵਾਏ ਜਾਨਗੇ। ਸ਼੍ਰੀ ਘੰਡ ਨੇ ਇਹ ਵੀ ਦੱਸਿਆ ਕਿ ਜਿਲਾ ਪੱਧਰੀ ਮੁਕਾਬਲੇ ਮਿਤੀ 18 ਦਸੰਬਰ 2015 ਨੂੰ ਦਫਤਰ ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਕਰਵਾਏ ਜਾਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਹਰਦੀਪ ਸਿੱਂਧੂ ਜਿਲਾ ਪ੍ਰਧਾਨ ਮਾਨਸਾ, ਰੂਰਲ ਯੂਥ ਕਲੱਬ ਐਸ਼ੋਸੀਏਸ਼ਨ ਮਾਨਸਾ ਮਿਸ ਸੰਦੀਪ ਕੋਰ, ਜਿਲਾ ਪ੍ਰਜੋਕੇਟ ਅਧਿਕਾਰੀ ਸੰਦੀਪ ਸਿੰਘ ਕੋਟ ਲੱਲੂ, ਸਤਿਗੁਰ ਸਿੰਘ, ਤੁਜਿੰਦਰ ਸਿੰਘ ਆਦਿ ਹਾਜ਼ਰ ਸਨ।



