ਨਵੀਂ ਦਿ¤ਲੀ, 7 ਦਸੰਬਰ (ਪੀ. ਟੀ.)- ਦਿੱਲੀ ਹਾਈਕੋਰਟ ਨੇ ਅ¤ਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਨੂੰ ਵ¤ਡਾ ਝਟਕਾ ਦਿ¤ਤਾ ਹੈ।ਨੈਸ਼ਨਲ ਹੈਰਲਡ ਕੇਸ ’ਚ ਦੋਹਾਂ ਨੇ ਪੇਸ਼ੀ ਤੋਂ ਰਾਹਤ ਦੀ ਅਰਜ਼ੀ ਦਿ¤ਤੀ ਸੀ ਜੋ ਖ਼ਾਰਜ ਹੋ ਗਈ ਹੈ।ਇਸ ਲਈ ਹੁਣ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਕੋਰਟ ’ਚ ਪੇਸ਼ ਹੋਣਾ ਪਏਗਾ। ਜ਼ਿਕਰਯੋਗ ਹੈ ਕਿ 26 ਜੂਨ 2014 ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਮੋਤੀ ਲਾਲ ਵੋਹਰਾ, ਸੁਮਨ ਦੁਬੇ ਅਤੇ ਸੈਮ ਪਿਤਰੋਦਾ ਦੇ ਸੰਮਣ ਜਾਰੀ ਕਰਕੇ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਸਨ। ਬਾਅਦ ਵਿੱਚ ਅਪੀਲ ਕਰਨ ’ਤੇ ਦਿੱਲੀ ਹਾਈਕੋਰਟ ਨੇ ਸੰਮਨ ਉ¤ਪਰ ਰੋਕ ਲਗਾ ਦਿੱਤੀ ਸੀ। 4 ਦਸੰਬਰ ਨੂੰ ਦਿੱਲੀ ਹਾਈਕੋਰਟ ਨੇ ਸੁਨਵਾਈ ਪੂਰੀ ਕਰਕੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।



