Skip to content
Independent perspectives. Global stories.
BREAKING

ਪਿੰਡ ਸਹੌਰ ਵਿਖੇ ਸੌਦਾ ਸਾਧ ਦੇ ਸਤਿਸੰਗ ਨੂੰ ਲੈ ਕੇ ਡੇਰਾ ਪ੍ਰੇਮੀਆਂ ਤੇ ਸਿੱਖ ਆਗੂਆਂ ਵਿਚ ਸਥਿਤੀ ਹੋਈ ਤਣਾਅਪੂਰਨ

Share this story

ਮਹਿਲ ਕਲਾਂ, 7 ਦਸੰਬਰ (ਬਿੰਦਰ/ਫਿਰੋਜ਼ ਮਹਿਲਖੁਰਦ)- ਹਲਕੇ ਅਧੀਨ ਪੈਂਦੇ ਪਿੰਡ ਸਹੌਰ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਇੱਕ ਡੇਰਾ ਸਰਸਾ ਦੇ ਪ੍ਰੇਮੀ ਪਰਮਜੀਤ ਸਿੰਘ ਪੰਮਾ ਦੇ ਘਰ ਹੋਈ ਸਤਿਸੰਗ ਦੇ ਵਿਰੋਧ ਵਿਚ ਸਿੱਖ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ ਗਏ, ਪਰ ਸਥਿਤੀ ਨੂੰ ਦੇਖਦਿਆ ਡੀ.ਐਸ.ਪੀ ਮਹਿਲ ਕਲ਼ਾਂ ਸੁਰਿੰਦਰਪਾਲ ਸਿੰਘ,ਡੀ.ਐਸ.ਪੀ ਤਪਾ ਕੇਸਰ ਸਿੰਘ ਧਾਲੀਵਾਲ,ਐਸ.ਐਚ.ਓ ਠੁੱਲੀਵਾਲ; ਸਰਦਾਰਾ ਸਿੰਘ, ਐਸ.ਐਚ.ਓ ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ ਤੇ ਐਸ.ਐਚ.ਓ ਟੱਲੇਵਾਲ ਕਮਲਜੀਤ ਸਿੰਘ ਸਮੇਤ ਪੁਲਸ ਪਾਰਟੀ ਦੀ ਸੂਝ ਬੂਝ ਸਦਕਾ ਡੇਰਾ ਪ੍ਰੇਮੀਆਂ ਤੇ ਸਿੱਖ ਆਗੂਆ ਨੂੰ ਸ਼ਾਂਤੀ ਬਣਾਈ ਰੱਖਣ ਲਈ ਡਟਕੇ ਪਹਿਰਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਰਸਾ ਪ੍ਰੇਮੀਆਂ ਵੱਲੋਂ ਪਿੰਡ ਦੇ ਸਰਕਾਰੀ ਸਕੂਲ ਵਿਚ ਸਤਿਸੰਗ ਕਰਨ ਦਾ ਪ੍ਰੋਗਰਾਮ ਸੀ ਪਰ ਸਕੂਲ ਵਿਭਾਗ ਵੱਲੋਂ ਮਨਜ਼ੂਰੀ ਨਾ ਮਿਲਣ ਕਰਕੇ ਇਹਸਤਿਸੰਗ ਪਰਮਜੀਤ ਸਿੰਘ ਪੰਮਾ ਨਾਂ ਦੇ ਡੇਰਾ ਪਰੇਮੀ ਨੂੰ ਆਪਣੇ ਘਰ ਹੀ ਲਵਾਉਣੀ ਪਈ। ਪਰੰਤੂ ਸਥਿਤੀ ਉਦੋ ਰੋਚਕ ਬਣ ਗਈ ਸਿੱਖ ਆਗੂਆਂ ਨੇ ਆਦਿ ਨੇ ਦੋਸ਼ ਲਗਾਏ ਕਿ ਇਹ ਡੇਰਾ ਪ੍ਰੇਮੀਆਂ ਦੀ ਸਤਿਸੰਗ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਪਿੰਡ ਦੇ ਸਰਪੰਚ ਜੀਤ ਸਿੰਘ ਸਹੌਰ ਦੀ ਮਨਜ਼ੂਰੀ ਵਿਚ ਕਰਵਾਈ ਗਈ ਹੈ, ਇਸ ਸਮੇਂ ਸਿੱਖ ਆਗੂਆਂ ਨੰਬਰਦਾਰ ਦਰਸ਼ਨ ਸਿੰਘ,ਭਾਕਿਯੂ ਦੇ ਆਗੂ ਕੇਵਲ ਸਿੰਘ ਸਹੌਰ,ਗਿਆਨੀ ਜਸਵਿੰਦਰ ਸਿੰਘ ਸਹੌਰ,ਗੁਰਦੁਆਰਾ ਕਮੇਟੀ ਦੇ ਮੈਂਬਰ ਰਣਜੀਤ ਸਿੰਘ,ਢਾਡੀ ਸੁਰਿੰਦਰ ਸਿੰਘ ਸਫ਼ਰੀ,ਸੁਖਵਿੰਦਰ ਸਿੰਘ,ਮਲਕੀਤ ਸਿੰਘ,ਮੋਹਣ ਸਿੰਘ ਫੋਜੀ,ਪਰਮਿੰਦਰ ਸਿੰਘ ਗਰੇਵਾਲ,ਗੁਰਮੇਲ ਸਿੰਘ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਦਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉ¤ਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਸੌਦਾ ਸਾਧ ਦੇ ਹੱਥਠੋਕੇ ਬਣਕੇ ਸਿੱਖ ਕੌਮ ਨੂੰ ਕੁਤਰਨ ਲੱਗੇ ਹੋਏ ਹਨ ਅਤੇ ਸਰਕਾਰ ਦੇ ਇਸ਼ਾਰੇ ਤੇ ਪੁਲਸ ਪ੍ਰਸ਼ਾਸਨ ਵਲੋਂ ਡੇਰਾ ਪ੍ਰੇਮੀਆਂ ਨੂੰ ਸੂਬੇ ਮਾਹੌਲ ਖਰਾਬ ਕਰਨ ਲਈ ਉਕਸਾਇਆ ਜਾ ਰਿਹਾ ਹੈ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹੀ ਸੁੱਟਿਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਸਰਪੰਚ ਜੀਤ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮੇਰੇ ਵੱਲੋਂ ਕਿਸੇ ਸਰਸੇ ਵਾਲੇ ਡੇਰਾ ਪ੍ਰੇਮੀ ਨੂੰ ਪਿੰਡ ਵਿਚ ਸਤਿਸੰਗ ਕਰਨ ਦੀ ਕੋਈ ਲਿਖਤੀ ਜਾਂ ਜ਼ੁਬਾਨੀ ਮਨਜ਼ੂਰੀ ਨਹੀਂ ਦਿੱਤੀ ਗਈ।

WRITTEN BY