ਚੰਡੀਗੜ੍ਹ 6 ਦਸੰਬਰ (ਪੀ. ਟੀ.)- ਪੰਜਾਬ ਵਿਚ ਫ਼ਸਲੀ ਵਿਭਿੰਨਤਾ ਮੁਹਿੰਮ ਨੂੰ ਹੋਰ ਤੇਜ਼ ਕਰਨ ਅਧੀਨ ਬਾਗਬਾਨੀ ਵਿਭਾਗ ਨੇ 77751 ਹੈਕਟੇਅਰ ਰਕਬਾ ਫ਼ਲਾਂ ਦੀ ਖੇਤੀ ਅਧੀਨ ਲਿਆਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਬਾਗਬਾਨੀ ਵਿਭਾਗ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਫਲਾਂ ਦਾ ਕੁਲ ਉਤਪਾਦਨ ਸਮੇਤ ਕਿਨੂੰ, ਮਿੱਠੇ ਸੰਤਰੇ, ਨਿੰਬੂ, ਅੰਬ, ਲੀਚੀ, ਅਮਰੂਦ, ਨਾਸ਼ਪਤੀ, ਆੜੂ, ਅੰਗੂਰ, ਬੇਰ, ਆਮਲਾ, ਕੇਲਾ 21153 ਮੀਟਰਿਕ ਟਨ ਹੈ।ਉਨ੍ਹਾਂ ਅੱਗੇ ਦੱਸਿਆ ਕਿ ਰਾਜ ਵਿਚ ਨਿਯਮਿਤ ਅਤੇ ਗੁਣਵੱਤਾ ਭਰਪੂਰ ਜਿਆਦਾ ਝਾੜ ਕਰਕੇ ਹੀ ਕਿਨੂੰਆਂ ਦੀ ਫਲਾਂ ਦੀ ਫਸਲ ਦੀ ਉਪਜ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਨਿੰਬੂ ਜਾਤੀ ਇਨ੍ਹਾਂ ਫਲਾਂ ਨੇ ਮਕਬੂਲੀਅਤ ਹਾਸਿਲ ਕੀਤੀ ਹੈ, ਉਨ੍ਹਾਂ ਕਿਹਾ ਕਿ ਆਪਣੇ ਵਧੀਆ ਗੁਣਾਂ ਕਰਕੇ ਘਰੇਲੂ ਬਾਜਾਰ ਵਿਚ ਕਿਨੂੰ ਦੀ ਖੇਤੀ ਤਹਿਤ 48182 ਹੈਕਟੇਅਰ ਦੇ ਅਧੀਨ 1,108618 ਮੀਟਰਿਕ ਟਨ ਦੀ ਪੈਦਾਵਾਰ ਕੀਤੀ ਗਈ। ਇਹ ਫਸਲ ਕਾਫੀ ਲੰਬੇ ਸਮੇ ਤੱਕ ਰਹਿਣ ਅਤੇ ਇਸ ਫਸਲ ਦੇ ਵਧੀਆ ਮੰਡੀਕਰਣ ਹੋਣ ਨਾਲ ਰਾਜ ਦੇ ਕਿਸਾਨ ਵਧੇਰੇ ਮੁਨਾਫਾ ਕਮਾਉਦੇ ਹਨ। ਕਿਨੂੰਆਂ ਵਿਚ ਲਿਮੋਨਿਨ ਦੀ ਮਾਤਰਾ ਵਧੇਰੇ ਹੋਣ ਕਰਕੇ ਇਸ ਵਿਚ ਕੈਸਰ ਰੋਕੂ ਤੱਤ ਬਹੁਤ ਜਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ ਇਸ ਲਈ ਵੀ ਇਹ ਵਧੇਰੇ ਲੋਕਪ੍ਰਿਯਤਾ ਹਾਸਿਲ ਕਰ ਰਿਹਾ ਹੈ। ਜਿਸ ਵਿਚ ਕਿਨੂੰਆਂ ਦੀ ਪੈਦਾਵਾਰ 23009 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਅਤੇ ਇਸਦਾ ਉਤਪਾਦਨ 1108618 ਮੀਟਿਰਕ ਟਨ ਦੀ ਹਿੱਸੇਦਾਰੀ ਹੈ।ਰਾਜ ਵਿਚ ਅੰਬਾਂ ਦੀ ਕਾਸ਼ਤ 6752 ਹੈਕਟੇਅਰ ਰਕਬੇ ਤੇ 16800 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਪੈਦਾਵਾਰ ਹੈ ਅਤੇ ਇਸ ਦਾ ਉਤਪਾਦਨ 113435 ਮੀਟ੍ਰਿਕ ਟਨ ਹੈ। ਬਾਗਬਾਨੀ ਨੂੰ ਹੋਰ ਪ੍ਰਫੂਲਿਤ ਕਰਨ ਲਈ ਵਿਭਾਗ ਵੱਲੋ ਬਾਗਬਾਨੀ ਫਸਲਾਂ ਦੇ ਵਧੇਰੇ ਝਾੜ ਅਤੇ ਉਨੱਤ ਕਿਸਮਾਂ ਵਿਚ ਹੋਰ ਤਕਨੀਕੀ ਸੂਧਾਰ ਲਿਆਉਣ ਤੋ ਇਲਾਵਾ ਇਸ ਦੇ ਬੁਨਿਆਦੀ ਢਾਂਚੇ, ਉਤਪਾਦਕਤਾ ਅਤੇ ਗੁਣਵੱਤਾ ਵਿਚ ਸੁਧਾਰ ਦੇ ਨਾਲ ਨਾਲ ਘਰੇਲੂ ਮੰਡੀਕਰਨ ਅਤੇ ਬਰਾਮਦ ਨੂੰ ਵੀ ਬੜਾਵਾ ਦੇਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋ ਉਤਪਾਦਨ ਦੀ ਲਾਗਤ ਘੱਟ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ ਅਤੇ ਨਿੰਬੂ ਜਾਤੀ ਦੇ ਫਲਾਂ ਦੇ ਵਿਕਾਸ ਲਈ ਵੀ ਇਸ ਦੀ ਫਸਲ ਦੀ ਗੁਣਵੱਤਾ ਨੂੰ ਵਧਾਉਣ ਲਈ ਪੱਤਿਆਂ ਅਤੇ ਮਿੱਟੀ ਦਾ ਪ੍ਰੇਖਣ ਲਈ ਲੈਬੋਰਟਰੀ, ਨਵੀਨਤੱਮ ਛਿੜਕਾਵ ਅਤੇ ਛਟਾਈ ਦੇ ਉਪਕਰਨਾਂ ਸਹਿਤ ਹੋਰ ਸੁਵਿਧਾਵਾਂ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਘੱਟ ਲਾਗਤ ਨਾਲ ਵਧੇਰੇ ਉਪਜ ਦਾ ਮੁਨਾਫਾ ਹੋ ਸਕੇ, ਉਨ੍ਹਾਂ ਦੱਸਿਆ ਕਿ ਨਿੰਬੂ ਜਾਤੀ ਦੇ ਵਿਕਾਸ ਲਈ ਇਕ ਐਕਸੀਲੈਜ਼ਸ ਕੇਦਰ ਦੀ ਇੰਡੋ ਇਜ਼ਰਾਈਲ ਪ੍ਰੋਜੈਕਟ ਅਧੀਨ ਸਥਾਪਨਾ ਕੀਤੀ ਗਈ ਹੈ। ਇਸ ਕੇਦਰ ਵਿਚ ਨਿੰਬੂ ਜਾਤੀ ਦੀਆਂ ਵਿਭਿੰਨ ਕਿਸਮਾਂ ਦਾ ਮੁਲਾਂਕਣ ਕਰਨ ਦੇ ਨਾਲ ਨਾਲ ਇਨ੍ਹਾਂ ਦੇ ਫਲਾਂ ਦੀ ਗੁਣਵੱਤਾ ਦਾ ਮੁਲਾਂਕਣ ਦੇ ਨਾਲ ਨਾਲ ਕਿਸਾਨਾਂ ਨੂੰ ਨਰਸਰੀ ਦੇ ਪੋਦੇ ਉਪਲੱਬਧ ਕਰਵਾਉਣਾ ਹੋਵੇਗਾ।



