ਨਵੀਂ ਦਿੱਲੀ, 6 ਦਸੰਬਰ (ਪੀ. ਟੀ. ਲਾਇਵ)- ਅਸਹਿਣਸ਼ੀਲਤਾ ਉ¤ਤੇ ਜਾਰੀ ਬਹਿਸ ਵਿ¤ਚ ਭਾਰਤ ਦੇ ਮੁੱਖ ਜੱਜ (ਸੀਜੇਆਈ) ਮਾਨਯੋਗ ਜਸਟਿਸ ਸ੍ਰੀ ਟੀਐਸ ਠਾਕੁਰ ਨੇ ਐਤਵਾਰ ਨੂੰ ਕਿਹਾ ਕਿ ਇਹ ਇੱਕ ‘ਰਾਜਨੀਤਕ ਮੁੱਦਾ’ ਹੈ ਅਤੇ ਜਦੋਂ ਤ¤ਕ ਦੇਸ਼ ਵਿੱਚ ਨਿਆਂ ਪਾਲਕਾ ‘ਆਜ਼ਾਦ’ ਹੈ ਅਤੇ ਕਾਨੂੰਨ ਦਾ ਸ਼ਾਸਨ ਹੈ, ਤੱਦ ਤ¤ਕ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸੁਪਰੀਮ ਕੋਰਟ ਦੇ ਨਵੇਂ ਮੁੱਖ ਜੱਜ ਸ਼੍ਰੀ ਠਾਕੁਰ ਇੱਥੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸਹਿਣਸ਼ੀਲਤਾ ਦਾ ਇਹ ਪਹਿਲੂ ਪੂਰੀ ਤਰ੍ਹਾਂ ਸਿਆਸੀ ਹੈ। ਸਾਡੇ ਇੱਥੇ ਕਾਨੂੰਨ ਦਾ ਰਾਜ ਹੈ, ਜਦ ਤੱਕ ਕਾਨੂੰਨ ਦਾ ਸ਼ਾਸਨ ਹੈ, ਜਦ ਤੱਕ ਨਿਆਂਪਾਲਕਾ ਆਜ਼ਾਦ ਹੈ ਅਤੇ ਜਦੋਂ ਤੱਕ ਅਦਾਲਤਾਂ ਅਧਿਕਾਰਾਂ ਅਤੇ ਜਵਾਬਦੇਹੀ ਨੂੰ ਕਾਇਮ ਰੱਖਦੀਆਂ ਹਨ ਤਦ ਤੱਕ ਮੈਨੂੰ ਨਹੀਂ ਲਗਦਾ ਕਿ ਕਿਸੇ ਨੂੰ ਕਿਸੇ ਤੋਂ ਡਰਨ ਦੀ ਲੋੜ ਹੈ।ਮੁੱਖ ਜੱਜ ਸਹਿਬਾਨ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਵਰਗੀ ਅਹਿਮ ਸੰਸਥਾ ਦੀ ਅਗਵਾਈ ਕਰ ਰਿਹਾ ਹਾਂ ਜੋ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਦਾ ਹੈ ਅਤੇ ਹਰ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ ਅਤੇ ਮੈਨੂੰ ਲਗਦਾ ਹੈ ਕਿ ਅਸੀਂ ਸਮਾਜ ਦੇ ਸਾਰੇ ਵਰਗਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਸਮਰਥ ਹਾਂ। ਮੇਰੀ ਸੰਸਥਾ ਨਾਗਰਿਕਾਂ ਦੇ ਅਧਿਕਾਰਾਂ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰਥ ਹੈ। ਜਸਟਿਸ ਸ਼੍ਰੀ ਠਾਕੁਰ ਨੇ ਕਿਹਾ ਕਿ ਭਾਰਤ ਇੱਕ ਵਿਸ਼ਾਲ ਦੇਸ਼ ਹੈ। ਸਾਨੂੰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਹ ਸਭ ਦ੍ਰਿਸ਼ਟੀਕੋਣ ਦੀ ਗੱਲ ਹੈ। ਜਦੋਂ ਤੱਕ ਨਿਆਂਪਾਲਿਕਾ ਆਜ਼ਾਦ ਹੈ ਕਿਸੇ ਗੱਲ ਦਾ ਡਰ ਨਹੀਂ ਹੋਣਾ ਚਾਹੀਦਾ। ਗੱਲਬਾਤ ਦੌਰਾਨ ਉਨ੍ਹਾਂ ਅਸਹਿਣਸ਼ੀਲਤਾ ਉ¤ਤੇ ਬਹਿਸ ਦੇ ਰਾਜਸੀ ਪਹਿਲੂਆਂ ਉ¤ਪਰ ਟਿੱਪਣੀ ਤੋਂ ਬਚਦੇ ਹੋਏ ਕਿਹਾ ਕਿ ਸਿਆਸੀ ਲੋਕ ਇਸ ਦਾ ਕਿਸ ਤਰ੍ਹਾਂ ਉ¤ਪਯੋਗ ਕਰਦੇ ਹਨ, ਮੈਂ ਕੁਝ ਨਹੀਂ ਕਹਿਣਾ ਚਾਹਾਂਗਾ। ਮੁੱਖ ਜੱਜ ਨੇ ਕਿਹਾ ਕਿ ਪਰ ਅਸੀਂ ਕਾਨੂੰਨ ਦਾ ਰਾਜ ਬਣਾਈ ਰੱਖਣ ਅਤੇ ਸਮਾਜ ਦੇ ਸਾਰੇ ਨਾਗਰਿਕਾਂ, ਸਾਰੇ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਪ੍ਰਤੀਬਧ ਹਾਂ। ਸਮਾਜ ਦੇ ਕਿਸੇ ਵਰਗ ਨੂੰ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਅਧਿਕਾਰ ਅੱਤਵਾਦੀਆਂ ਸਹਿਤ ਗੈਰਨਾਗਿਰਕਾਂ ਲਈ ਵੀ ਉਪਲਬਧ ਹਨ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੇ ਸ਼ਾਸਨ ਦੇ ਲਾਭ ਪਾਤਰ ਹਨ ਅਤੇ ਉਨ੍ਹਾਂ ਖਿਲਾਫ ਕਾਨੂੰਨ ਦੇ ਅਨੁਰੂਪ ਹੀ ਸੁਣਵਾਈ ਹੋ ਸਕਦੀ ਹੈ। ਕਿਸੇ ਨੂੰ ਵੀ ਪ੍ਰਕਿਰਿਆ ਦੇ ਪਾਲਣ ਤੋਂ ਬਿਨਾ ਫਾਂਸੀ ਨਹੀਂ ਦਿੱਤੀ ਜਾ ਸਕਦੀ। ਅਸਹਿਣਸ਼ੀਲਤਾ ਦੇ ਮੁੱਦੇ ਅਤੇ ਇਸ ਚਰਚਾ ਨਾਲ ਜੁੜੇ ਸਵਾਲਾਂ ਬਾਰੇ ਸਪੱਸ਼ਟ ਜਵਾਬ ਦਿੰਦੇ ਹੋਏ ਮੁੱਖ ਜੱਜ ਨੇ ਆਖਿਆ ਕਿ ਜਿੱਥੋਂ ਤੱਕ ਸਾਡਾ ਸਵਾਲ ਹੈ ਸਾਡੇ ਸਾਹਮਣੇ ਅਜਿਹਾ ਕੋਈ ਅੜਿੱਕਾ ਨਹੀਂ ਹੈ। ਅਸੀਂ ਸਾਰੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬਧ ਹਾਂ। ਉਨ੍ਹਾਂ ਕਿਹਾ ਕਿ ਉਹ ਕਿਸੇ ਖਾਸ ਘਟਨਾ ਦਾ ਜ਼ਿਕਰ ਨਹੀਂ ਕਰ ਰਹੇ। ਇਹ ਦੇਸ਼ ਸਾਰੇ ਧਰਮਾਂ ਦਾ ਘਰ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਦੂਜੇ ਦੇਸ਼ਾਂ ’ਚ ਸਤਾਇਆ ਜਾਂਦਾ ਹੈ ਉਹ ਵੀ ਇੱਥੇ ਵਧੇ-ਫੁੱਲੇ ਹਨ। ਮੁੱਖ ਜੱਜ ਦਾ ਕਹਿਣਾ ਸੀ ਕਿ ਦੂਸਰੇ ਸਮਾਜ ਤੋਂ ਸਤਾਏ ਹੋਏ ਲੋਕ ਇੱਥੇ ਆਏ ਅਤੇ ਵਧੇ-ਫੁੱਲੇ। ਸਾਡੇ ਇੱਥੇ ਪਾਰਸੀ ਹਨ ਜਿਨ੍ਹਾਂ ਦਾ ਵੱਡਾ ਯੋਗਦਾਨ ਹੈ। ਸਾਡੇ ਕੋਲ ਕਾਨੂੰਨੀ ਵਿਦਵਾਨ ਅਤੇ ਉਦਯੋਗਪਤੀ ਹਨ। ਸਾਡੇ ਕੋਲ ਕਾਨੂੰਨ ਦਾ ਸ਼ਾਸਨ ਕਾਇਮ ਰੱਖਣ ਵਾਲੇ ਐਫਐਸ ਨਾਰੀਮਨ ਅਤੇ ਨਨੀ ਪਾਲਕੀ ਵਾਲਾ ਵਰਗੇ ਲੋਕ ਹਨ ਜਿਨ੍ਹਾਂ ਦਾ ਯੋਗਦਾਨ ਤੁਸੀਂ ਸਾਰੇ ਜਾਣਦੇ ਹੋ।



