ਜਲੰਧਰ/ਚੰਡੀਗੜ੍ਹ, 6 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿੱਚ ਸਮਾਨਾਂਤਰ ਰੈਲੀ ਦੇ ਮੁੱਦੇ ਉ¤ਪਰ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਸੁਖਬੀਰ ਦਾ ਪਟਿਆਲਾ ਆਉਣ ’ਤੇ ਲ¤ਡੂਆਂ ਤੇ ਫੁ¤ਲਾਂ ਨਾਲ ਸਵਾਗਤ ਕੀਤਾ ਜਾਵੇਗਾ।ਬਾਦਲਾਂ ਵ¤ਲੋਂ ਇਥੇ ਰੈਲੀ ਕਰਨ ਦੇ ਫੈਸਲੇ ‘ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਹ ਪਟਿਆਲਾ ਲਈ ਇਸ ਤੋਂ ਵਧੀਆ ਦਿਨ ਨਹੀਂ ਚੁਣ ਸਕਦੇ ਸਨ ਕਿਉਂਕਿ ਇਸ ਦਿਨ ਮੇਰੇ ਅਹੁਦਾ ਸੰਭਾਲਣ ਮੌਕੇ ਸ਼ਹਿਰ ’ਚ ਤਿਉਹਾਰ ਵਾਲਾ ਮਾਹੌਲ ਹੋਵੇਗਾ ਤੇ ਇਨ੍ਹਾਂ (ਬਾਦਲਾਂ) ਦਾ ਸਾਡੀ ਪਾਰਟੀ ‘ਚ ਸ਼ਾਮਿਲ ਹੋਣ ਲਈ ਸਵਾਗਤ ਹੈ।ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਕਿਉਂਕਿ ਪਟਿਆਲਾ ਮੇਰਾ ਤੇ ਮੇਰੇ ਪਰਿਵਾਰ ਦਾ ਬੀਤੇ 300 ਸਾਲਾਂ ਤੋਂ ਘਰ ਹੈ, ਮੈਂ ਤੁਹਾਡਾ ਉਸ ਸ਼ਾਨਦਾਰ ਰਵਾਇਤ ਨਾਲ ਸਵਾਗਤ ਕਰਦਾ ਹੈ, ਜਿਸ ‘ਤੇ ਹਰੇਕ ਪਟਿਆਲਵੀ ਤੇ ਪੰਜਾਬੀ ਨੂੰ ਮਾਣ ਹੈ। ਇਸ ਤੋਂ ਇਲਾਵਾ, ਇਹ ਮੇਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦਾ ਮੌਕਾ ਹੈ ਤੇ ਮੈਂ ਤੁਹਾਡੇ ਲਈ ਲ¤ਡੂ ਤੇ ਫੁ¤ਲ ਭੇਜਾਂਗਾ ਤਾਂ ਜੋ ਤੁਸੀਂ ਖੁਦ ਨੂੰ ਵਾਂਝਾ ਨਾ ਮਹਿਸੂਸ ਕਰੋ।ਉਨ੍ਹਾਂ ਕਿਹਾ ਕਿ ਉਹ ਸਪ¤ਸ਼ਟ ਕਰਨਾ ਚਾਹੁੰਦੇ ਹਨ ਕਿ ਬਾਦਲਾਂ ਖਿਲਾਫ ਉਨ੍ਹਾਂ ਦੀ ਲੜਾਈ ਉਦੋਂ ਤ¤ਕ ਜਾਰੀ ਰਹੇਗੀ, ਜਦੋਂ ਤ¤ਕ ਉਹ ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਨਹੀਂ ਕ¤ਢ ਦਿੰਦੇ ਤੇ ਬਠਿੰਡਾ ਇਨ੍ਹਾਂ ਦੇ ਅੰਤ ਦੀ ਸ਼ੁਰੂਆਤ ਬਣੇਗਾ। ਇਸ ਦੌਰਾਨ ਜਲੰਧਰ ਤੋਂ ਇੱਕ ਰਿਪੋਰਟ ਮੁਤਾਬਿਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਨਵਜੋਤ ਸਿੰਘ ਸਿ¤ਧੂ ਅਤੇ ਪੀਪੁਲਜ਼ ਪਾਰਟੀ ਦੇ ਮਨਪ੍ਰੀਤ ਬਾਦਲ ਕਾਂਗਰਸ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਪਾਰਟੀ ਵ¤ਲੋਂ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਰਕਾਰ ਜਿੰਨੇ ਵੀ ਗਲਤ ਕੇਸ ਦਰਜ ਕਰ ਰਹੀ ਹੈ, ਉਹ ਸਭ ਕਾਂਗਰਸ ਸਰਕਾਰ ਦੇ ਆਉਂਦੇ ਹੀ ਰ¤ਦ ਕਰਵਾਉਣਗੇ।ਬਸਪਾ ਅਤੇ ਪੀ. ਪੀ. ਪੀ. ਨਾਲ ਗਠਜੋੜ ਦੀ ਗ¤ਲ ‘ਤੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਨਾਲ ਗ¤ਲਬਾਤ ਚ¤ਲ ਰਹੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਕਾਂਗਰਸ ਹੁਣ ਬਸਪਾ ਅਤੇ ਪੀ. ਪੀ. ਪੀ. ਨਾਲ ਗਠਜੋੜ ਕਰ ਸਕਦੀ ਹੈ। ਇਸ ਮੌਕੇ ਕੈਪਟਨ ਅਤੇ ਸੁਨੀਲ ਜਾਖੜ ਨੇ ਅੰਬੇਡਕਰ ਚੌਂਕ ’ਚ ਡਾ. ਅੰਬੇਡਕਰ ਦੀ ਮੂਰਤੀ ਨੂੰ ਫੁ¤ਲ ਵੀ ਭੇਂਟ ਕੀਤੇ।



