Skip to content
Independent perspectives. Global stories.
BREAKING

ਆਰਿਆ ਸਮਾਜ ਦੀ ਦੇਸ਼ ਵਿੱਚ ਮਹੱਤਵਪੂਰਨ ਭੂਮਿਕਾ : ਮਨੋਹਰ ਲਾਲ

Share this story

ਚੰਡੀਗੜ੍ਹ, 6 ਦਸੰਬਰ (ਨਾਗਪਾਲ)- ਆਰਿਆ ਸਮਾਜ ਨੇ ਜਿੱਥੇ ਦੇਸ਼ ਨੂੰ ਆਜਾਦ ਕਰਵਾਉਣ ਅਤੇ ਭਾਰਤੀ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ, ਉ¤ਥੇ ਭਾਰਤ ਨੂੰ ਸਿੱ੍ਯਖਿਆ ਦੇ ਖੇਤਰ ਵਿਚ ਮੁੜ ਜਗਤ ਗੁਰੂ ਦਾ ਦਰਜਾ ਦਿਵਾਉਣ ਵਿਚ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਨੇ ਆਰਿਆ ਸਮਾਜ ਵੱਲੋਂ ਚਲਾਏ ਜਾ ਰਹੇ ਸਾਰੇ ਵਿਦਿਅਕ ਸੰਸਥਾਨਾਂ ਤੋਂ ਅਪੀਲ ਕੀਤੀ ਕਿ ਸੂਬੇ ਦੇ ਵਿਦਿਆਰਥੀਆਂ ਨੂੰ ਗੁਣਵੱਾਪਰਕ ਸਿੱਖਿਆ ਹਾਸਲ ਕਰਵਾਉਣ ਅਤੇ ਸਰਕਾਰੀ ਸਕੂਲਾਂ ਦੇ ਸਿੱ੍ਯਖਿਆ ਦੇ ਪੱਧਰ ਨੂੰ ਉ¤ਪਰ ਚੁੱਕਣ ਲਈ ਸਰਕਾਰੀ ਸਕੂਲਾਂ ਨੂੰ ਗੋਦ ਲੈ ਕੇ ਸਿੱਖਿਆ ਤੰਤਰ ਵਿਚ ਸੁਧਾਰ ਲਿਆਉਣ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਪਾਣੀਪਤ ਦੇ ਆਰਿਆ ਬਾਲ ਭਾਰਤੀ ਸਕੂਲ ਵਿਚ ਆਯੋਜਿਤ ਰਾਜ ਪੱਧਰੀ ਆਰਿਆਯੁਵਾ ਮਹਾਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਆਰਿਆ ਸਮਾਜ ਦੇ ਨੌਜੁਆਨ ਦੇਸ਼ ਅਤੇ ਸੂਬੇ ਦੀ ਇਕ ਸਮਾਜਿਕ ਸ਼ਕਤੀ ਵੱਜੋਂ ਸਥਾਪਿਤ ਹਨ। ਇਸ ਸ਼ਕਤੀ ਨੂੰ ਸਮਾਜ ਨੂੰ ਅੱਗੇ ਵੱਧਾਉਣ ਵਿਚ ਆਪਣਾ ਅਹਿਮ ਯੋਗਦਾਨ ਦੇਣਾ ਚਾਹੀਦਾ ਹੈ। ਆਜਾਦੀ ਤੋਂ ਪਹਿਲਾਂ ਆਰਿਆ ਸਮਾਜ ਨੇ ਦੇਸ਼ ਨੂੰ ਆਜਾਦ ਕਰਵਾਉਣ ਵਿਚ ਅਜਿਹਾ ਮਹੱਤਵਪੂਰਨ ਕੰਮ ਕੀਤਾ ਹੈ, ਜਿਸ ਨਾਲ ਦੇਸ਼ ਦਾ ਸਬਲਤਾ, ਸਫਲਤਾ ਅਤੇ ਮਾਣਯੋਗ ਇਤਿਹਾਸ ਬਣਿਆ। ਇਸੇ ਕਾਰਣ ਉ¤ਜਵਲ ਭਵਿੱਖ ਦੇ ਨਾਲ-ਨਾਲ ਦੇਸ਼ ਦਾ ਸਭਿਆਚਾਰ ਵੀ ਉ¤ਜਵਲ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ਭਗਤੀ ਸੱਭ ਤੋਂ ਉੱਪਰ ਹੈ ਅਤੇ ਅਸੀਂ ਨਿੱਜੀ ਸਵਾਰਥ ਤੋਂ ਉ¤ਪਰ ਉ¤ਠ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਦੇਸ਼ ਦੇ ਸਾਰੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਸੰਗਠਿਤ ਹੋ ਕੇ ਦੇਸ਼ ਭਗਤੀ ਦੇ ਸੰਦੇਸ਼ ਨੂੰ ਨੌਜੁਆਨਾਂ ਵਿਚ ਦੇਣਾ ਚਾਹੀਦਾ ਹੈ।

WRITTEN BY