Skip to content
Independent perspectives. Global stories.
BREAKING

ਪੇਸ਼ਾਵਰ ਸਕੂਲ ਹਮਲੇ ’ਚ ਸ਼ਾਮਲ ਚਾਰ ਅੱਤਵਾਦੀਆਂ ਨੂੰ ਫਾਂਸੀ

Share this story

ਇਸਲਾਮਾਬਾਦ, 2 ਦਸੰਬਰ (ਪੀ. ਟੀ.)- ਪਾਕਿਸਤਾਨ ਨੇ ਅੱਜ ਚਾਰ ਅੱਤਵਾਦੀਆਂ ਨੂੰ ਫਾਂਸੀ ਦੇ ਦਿੱਤੀ ਗਈ।ਇਹ ਅੱਤਵਾਦੀ ਘਿਣਾਉਣੇ ਪੇਸ਼ਾਵਰ ਸਕੂਲ ਹਮਲੇ ‘ਚ ਸ਼ਾਮਲ ਸਨ। ਇਹ ਤਾਲੀਬਾਨੀ ਹਮਲਾ ਪਿਛਲੇ ਸਾਲ 16 ਦਸੰਬਰ ਨੂੰ ਪੇਸ਼ਾਵਰ ਸਕੂਲ ‘ਤੇ ਹੋਇਆ ਸੀ। ਜਿਸ ‘ਚ ਕਰੀਬ 150 ਲੋਕ ਮਾਰੇ ਗਏ ਸਨ ਜਿਨ੍ਹਾਂ ‘ਚ ਵੱਧ ਸਕੂਲੀ ਬੱਚੇ ਸਨ। ਪਾਕਿਸਤਾਨ ਦੇ ਆਰਮੀ

ਚੀਫ਼ ਜਨਰਲ ਰਹੀਲ ਸ਼ਰੀਫ ਨੇ ਅੱਤਵਾਦੀਆਂ ਦੀ ਮੌਤ ਵਰੰਟ ‘ਤੇ ਦਸਤਖ਼ਤ ਕੀਤੇ ਸਨ। ਪਿਛਲੇ ਮਹੀਨੇ ਪਾਕਿਸਤਾਨ ਦੇ ਰਾਸ਼ਟਰਪਤੀ ਮਾਮੂਨ ਹੁਸੈਨ ਨੇ ਇਨ੍ਹਾਂ ਦੀ ਰਹਿਮ ਅਪੀਲ ਨੂੰ ਰੱਦ ਕਰ ਦਿੱਤਾ ਸੀ।

WRITTEN BY