Skip to content
Independent perspectives. Global stories.
BREAKING

ਹੁਣ ਪ੍ਰਾਈਵੇਟ ਏਜੰਟਾਂ ਰਾਹੀਂ ‘ਘਰੇਲੂ ਸਹਾਇਕ ਔਰਤਾਂ’ ਵਿਦੇਸ਼ ਨਹੀਂ ਜਾਣਗੀਆਂ : ਸੁਸ਼ਮਾ ਸਵਰਾਜ

Share this story

ਨਵੀਂ ਦਿੱਲੀ, 2 ਦਸੰਬਰ (ਪੀ. ਟੀ.)- ਲੋਕ ਸਭਾ ’ਚ ਪ੍ਰਸ਼ਨ ਕਾਲ ਸਮੇਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਸਪਸ਼ਟ ਕੀਤਾ ਹੈ ਕਿ ਵਿਦੇਸ਼ ’ਚ ਕੰਮ ਕਰਨ ਜਾਣ ਵਾਲੀਆਂ ਘਰੇਲੂ ਸਹਾਇਕ ਔਰਤਾਂ ਹੁਣ ਪ੍ਰਾਈਵੇਟ ਏਜੰਟਾਂ ਰਾਹੀਂ ਨਹੀਂ ਜਾਣਗੀਆਂ। ਇਸ ਮਕਸਦ ਲਈ ਸਿਰਫ ਸਰਕਾਰੀ ਏਜੰਟਾਂ ਦੀ ਹੀ ਸੇਵਾਵਾਂ ਲਈਆਂ ਜਾਣਗੀਆਂ।ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਨੇ ਵਿਦੇਸ਼ ਜਾਣ ਵਾਲਿਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ‘ਮਦਦ’ ਨਾਮਕ 24 ਘੰਟੇ ਦੀ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਿਦੇਸ਼ ’ਚ ਕੰਮ ਕਰਨ ਜਾਣ ਵਾਲੇ ਲੋਕਾਂ ਦੇ ਵੀਜ਼ਾ ਮੁਸ਼ਕਲਾਂ ਨੂੰ ਹੱਲ ਕਰਨ ਲਈ ਸਰਗਰਮ ਹੈ।

WRITTEN BY