ਅੰਮ੍ਰਿਤਸਰ, 2 ਦਸੰਬਰ (ਪੀ. ਟੀ.)- ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਨੇਤਾ ਸਨ। ਬਾਅਦ ਵਿੱਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦੇ ਦਿੱਤੀ।ਕੈਪਟਨ ਦੁਆਰਾ ਬਠਿੰਡਾ ’ਚ ਰੈਲੀ ਕਰਨ ਦੇ ਬਿਆਨਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਸਾਹਮਣੇ ਰੈਲੀ ਕਰਨ ਦੇ ਬਿਆਨਾਂ ’ਤੇ ਕੈਪਟਨ ਨੇ ਕਿਹਾ ਹੈ ਕਿ ਮੋਤੀ ਮਹਿਲ ਦੇ ਕੋਲ ਰਿਹਾਇਸ਼ੀ ਇਲਾਕਾ ਹੈ, ਜਿਸ ਕਾਰਨ ਉਹ ਪੋਲੋ ਗਰਾਊਂਡ ’ਚ ਰੈਲੀ ਕਰ ਸਕਦੇ ਹਨ ਪਰ ਧਿਆਨ ਰੱਖਣ ਮੈਦਾਨ ਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਉਹ ਖਿਡਾਰੀਆਂ ਲਈ ਹੈ। ਕੈਪਟਨ ਨੇ ਬਠਿੰਡਾ ’ਚ ਹੋਣ ਜਾ ਰਹੀ ਕਾਂਗਰਸ ਦੀ ਰੈਲੀ ’ਚ ਪ੍ਰਤਾਪ ਸਿੰਘਬਾਜਵਾ ਤੇ ਪੀ.ਪੀ.ਪੀ. ਦੇ ਨੇਤਾ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਸੱਦਾ ਦਿੱਤਾ। ਉਨ੍ਹਾਂ ਨੇ ਸਪਸ਼ਟ ਰੂਪ ’ਚ ਕਿਹਾ ਕਿ 2017 ’ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ (ਬ) ਦਾ ਪੰਜਾਬ ’ਚ ਸਫ਼ਾਇਆ ਹੋ ਜਾਵੇਗਾ।



