ਨਊਯਾਰਕ, 2 ਦਸੰਬਰ (ਡਾ. ਗਿੱਲ)- ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ. ਕਰਨੈਲ ਸਿੰਘ ਬਾਠ ਨੂੰ ਤਰੱਕੀ ਦੇ ਕੇ ਯੂਐਸਏ ਅਕਾਲੀ ਦਲ (ਬਾਦਲ) ਈਸਟ ਕੋਸਟ ਦਾ ਸਕੱਤਰ ਜਨਰਲ ਅਤੇ ਸਪੋਕਸਮੈਨ ਨਿਯੁਕਤ ਕੀਤਾ ਹੈ। ਸ. ਹਰਬੰਸ ਸਿੰਘ ਢਿੱਲੋਂ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ. ਬਾਠ ਦੀਆਂ ਗਤੀਵਿਧੀਆਂ ਜੋ ਅਕਾਲੀ ਦਲ (ਬ) ਨੂੰ ਦਿੱਤੀਆਂ ਜਾ ਰਹੀਆਂ ਹਨ, ਨੂੰ ਮੁੱਖ ਰੱਖਦੇ ਹੋਏ ਇਹ ਨਿਯੁਕਤੀ ਕੀਤੀ ਗਈ ਹੈ।


