ਬੁਢਲਾਡਾ, 2 ਦਸੰਬਰ (ਕੁਲਦੀਪ ਸ਼ੀਮਾਰ)- ਇੱਥੌ ਥੋੜੀ ਦੂਰ ਪਿੰਡ ਬਰ੍ਹੇ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਪਰਿਵਾਰ ਤੇ ਹਮਲਾ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੇਰੇ ਇਲਾਜ ਸਰਕਾਰੀ ਹਸਪਤਾਲ ਬੁਢਲਾਡਾ ਗੁਰਪ੍ਰੀਤ ਸਿੰਘ ਨਿੰਬੂ (30 ਸਾਲਾ) ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਪਰਿਵਾਰ ਸਮੇਤ ਬੈਠੇ ਸਨ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਦਮ ਸਾਡੇ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਜੰਗ ਸਿੰਘ (71 ਸਾਲਾ) ਅਤੇ ਮੇਰੀ ਮਾਤਾ ਗੁਰਦੀਪ ਕੌਰ (50 ਸਾਲਾ) ਅਤੇ ਸਾਡਾ ਨਜ਼ਦੀਕੀ ਰਾਜ ਸਿੰਘ ਪੁੱਤਰ ਕਰਨੈਲ ਸਿੰਘ (30 ਸਾਲਾ) ਮੰਢਾਲੀ ਜਖਮੀ ਹੋ ਗਏ। ਸਾਨੂੰ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਪਰਿਵਾਰ ਤੇ ਕੀਤੇ ਹਮਲੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਬੋਹਾ ਪੁਲਿਸ ਦੇ ਸਹਾਇਕ ਥਾਂਣੇਦਾਰ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਜਖਮੀਆਂ ਦੀ ਹਾਲਤ ਬਿਆਨ ਦੇਣ ਦੇ ਯੋਗ ਨਹੀਂ ਹੈ। ਜਿਸ ਕਰਕੇ ਪੁਲਿਸ ਬਿਆਨ ਲੈਣ ਤੋਂ ਬਾਅਦ ਹੀ ਮਾਮਲੇ ਦੀ ਜਾਂਚ ਕਰੇਗੀ।



