Skip to content
Independent perspectives. Global stories.
BREAKING

ਪੁਲ ’ਤੇ ਰੇਲਿੰਗ ਨਾ ਹੋਣ ਕਰਕੇ ਕਾਰ ਨਹਿਰ ’ਚ ਡਿੱਗੀ

Share this story

ਸਰਦੂਲਗੜ੍ਹ/ਮਾਨਸਾ 2 ਦਸੰਬਰ (ਅਨੂਪ ਸਿੰਘ ਖਾਲਸਾ)-ਪਿੰਡ ਹੀਰਕੇ ਦੇ ਨੇੜੇ ਟੁੱਟੀ ਹੋਈ ਰੇਲਿੰਗ ਤੋਂ ਕਾਰ ਦੇ ਨਹਿਰ ਵਿੱਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਵਿਅਕਤੀ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਵਾਸਤੇ ਜਦੋਂ ਨਹਿਰ ਦੇ ਪੁਲ ਉਪਰ ਦੀ ਲੰਘ ਰਿਹਾ ਸੀ ਤਾਂ ਅਚਾਨਕ ਉਸਦੀ ਕਾਰ ਬਿਨਾਂ ਰੇਲਿਗ ਵਾਲੇ ਪੁਲ ਤੋਂ ਨਹਿਰ ਵਿੱਚ ਜਾ ਡਿੱਗੀ ਤੇ ਬੱਚਿਆਂ ਨੂੰ ਮਾਮੂਲੀ ਚੋਟਾਂ ਲੱਗੀਆਂ। ਮੌਕੇ ’ਤੇ ਪਰਿਆਸ ਵੈਲਫੈਅਰ ਟਰੱਸਟ ਦੇ ਤੋਤਾ ਸਿੰਘ ਨੇ ਜ਼ਖਮੀਆਂ ਦੀ ਸਹਾਇਤਾ ਕਰਕੇ ਹਸਤਪਤਾਲ ਵਿੱਚ ਦਾਖਲ ਕਰਵਾਇਆ। ਟਰੱਸਟ ਦੇ ਪ੍ਰਧਾਨ ਕਾਕਾ ਉੱਪਲ ਤੇ ਮਂੈਬਰ ਤੋਤਾ ਸਿੰਘ ਨੇ ਦੱਸਿਆ ਕਿ ਮਾਨਸਹ ਜ਼ਿਲ੍ਹੇ ਅੰਦਰ ਨਹਿਰਾਂ ਅਤੇ ਮਾਈਨਰਾਂ ਦੀ ਚੱਲ ਰਹੀ ਸਫਾਈ ਦਿਆਂ ਚਲਦਿਆਂ ਪਾਣੀ ਦਾ ਵਹਾਅ ਬੰਦ ਕੀਤਾ ਹੋਇਆ ਸੀ ਜਿਸ ਕਰਕੇ ਇਸ ਪਰਿਵਾਰ ਦੀ ਜਾਨ ਬਚ ਗਈ ਹੈ। ਉਨ੍ਹਾਂ ਕਿ ਕਿ ਇਸ ਤੋਂ ਪਹਿਲਾ ਵੀ ਇਥੇ 7 ਹਾਦਸੇ ਵਾਪਰ ਚੱਕੇ ਹਨ ਪਰ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਟਰੱਸਟ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁੱਲਾਂ ਉਤੇ ਰੇਲਿੰਗ ਲਗਵਾਈ ਜਾਵੇ।

WRITTEN BY