ਰਈਆ, 2 ਦਸੰਬਰ (ਸੁਨੀਲ ਬਿੱਟੂ)- ਅੱਜ ਸ਼ਾਮੀ ਥਾਣਾ ਖਲਚੀਆਂ ਅਧੀਨ ਪੈਂਦੇ ਪਿੰਡ ਧਿਆਨਪੁਰ ਵਿਖੇ ਪੁਰਾਣੀ ਰੰਜਿਸ਼ ਦੇ ਚਲਦੇ ਮੋਟਰ ਸਾਈਕਲ ਸਵਾਰ 8-10 ਦੇ ਕਰੀਬ ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਜਿਸ ਦੀ ਪਛਾਣ ਕੈਪਟਨ ਸਿੰਘ ਪੁੱਤਰ ਨਾਹਰ ਸਿੰਘ ਵਜੋਂ ਹੋਈ ਹੈ। ਜ਼ਖਮੀ ਨੂੰ ਸਿਵਲ ਹਸਪਤਾਲ ਬਾਬ ਬਕਾਲਾ ਸਾਹਿਬ ਵਿਖੇ ਲਿਜਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਰਈਆ ਦੇ ਫੇਰੂਮਾਨ ਤੇ ਸਥਿਤ ਕਲੇਰ ਹਸਪਤਾਲ ਵਿਖੇ ਜਖਮੀ ਹਾਲਤ ਵਿੱਚ ਲਿਆਂਦੇ ਗਏ ਕੈਪਟਨ ਸਿੰਘ ਨੇ ਦੱਸਿਆ ਕਿ ਸਾਡੀ ਹਮਲਾਵਰਾਂ ਨਾਲ ਪੁਰਾਣੀ ਰੰਜਿਸ਼ ਚਲਦੀ ਹੈ। ਸ਼ਾਮੀਂ ਛੇ ਵਜੇ ਦੇ ਕਰੀਬ ਮੈ ਆਪ ਘਰ ਦੇ ਸਾਹਮਣੇ ਇੱਕ ਆਟਾ ਚੱਕੀ ਤੇ ਖੜਾ ਸੀ।ਇਸੇ ਦੌਰਾਨ ਸਾਡੇ ਪਿੰਡ ਦੇ ਅਮਰੀਕ ਸਿੰਘ ਪੁੱਤਰ ਸ਼ੰਗਾਰਾ ਸਿੰਘ ,ਇਸ ਦਾ ਭਰਾ ਅਜੈਬ ਸਿੰਘ,ਦਲਜੀਤ ਸਿੰਘ ਪੁੱਤਰ ਚੰਨਣ ਸਿੰਘ,ਮਨਜਿੰਦਰ ਸਿੰਘ ਪੁੱਤਰ ਸੁਖਰਾਜਸਿੰਘ,ਰਣਜੋਧ ਸਿੰਘ ਇਹਨਾਂ ਦੇ ਨਾਲ 5-6 ਹੋਰ ਵਿਅਕਤੀ ਮੋਟਰ ਸਾਈਕਲਾਂ ਤੇ ਆਏ ਤੇ ਮੈਨੂੰ ਘੇਰ ਕੇ ਅੰਧਾਂ ਧੁੰਦ ਗੋਲੀਆਂ ਚਲਾਉਣ ਲੱਗ ਪਏ ।ਮੈਂ ਆਪਣੀ ਜਾਨ ਬਚਾਉਣ ਲਈ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਚਾਰ ਪੰਜ ਗੋਲੀਆਂ ਮੇਰੀਆਂ ਲੱਤਾਂ ਵਿੱਚ ਲੱਗ ਗਈਆਂ।ਆਸ ਪਾਸ ਖੜੇ ਲੋਕਾਂ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ।ਹਮਲਾਵਰ ਇਹ ਕਹਿੰਦੇ ਹੋਏ ਕਿ ਠਅਸੀਂ ਲਾਡੀ ਦਾ ਬਦਲਾ ਲੈ ਲਿਆ ਹੈੂੰੋਕੇ ਤੋਂ ਫਰਾਰ ਹੋ ਗਏ।ਡਾਕਟਰਾਂ ਮੁਤਾਬਕ ਗੋਲੀਆਂ ਲੱਗਣ ਨਾਲ ਕੈਪਟਨ ਸਿੰਘ ਦੀ ਇੱਕ ਲੱਤ ਦੋ ਥਾਵਾਂ ਤੋਂ ਟੁਟ ਗਈ ਹੈ। ਉਸ ਦੀ ਹਾਲਤ ਗੰਭੀਰ ਵੇਖਦੇ ਹੋਏ ਡਾਕਟਰਾਂ ਨੇ ਜਖਮੀ ਨੂੰ ਅਮ੍ਰਿੰਤਸਰ ਲਈ ਭੇਜ ਦਿੱਤਾ ਹੈ। ਇਸ ਦੀ ਸੂਚਨਾ ਥਾਣਾ ਖਲਚੀਆਂ ਨੂੰ ਦੇ ਦਿਤੀ ਗਈ ਹੈ।



