ਮਾਨਸਾ, 2 ਦਸੰਬਰ (ਅਮਰਜੀਤ ਸਿੰਘ)- ਸਦਭਾਵਨਾ ਰੈਲੀ ਦਾ ਵਿਰੋਧ ਕਰਨ ਵਾਲੇ ਤੇ ਰੋਪੜ ਜੇਲ ਵਿਚ ਬੰਦ ਬਾਬਾ ਦਰਸ਼ਨ ਸਿੰਘ ਗੁੜਥੜੀ ਖਾਲਸਾ ਨੂੰ ਮੰਗਲਵਾਰ ਨੂੰ ਮੈਜਿਸਟਰੇਟ ਰਕੇਸ਼ ਕੁਮਾਰ ਦੀ ਅਦਾਲਤ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਰਿਹਾਈ ਹੋਣ ਤੇ ਪੰਥਕ ਸੰਤ ਸਮਾਜ ਇੰਟਰਨੈਸ਼ਨਲ ਟਕਸਾਲੀ ਮੀਰੀ ਪੀਰੀ ਦੇ ਪ੍ਰਧਾਨ ਬਾਬਾ ਲਾਲ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਰਾਜਿੰਦਰ ਸਿੰਘ ਜਵਾਹਰਕੇ, ਕਰਮ ਸਿੰਘ ਖੋਖਰ ਕਲਾਂ, ਬਲਵੀਰ ਸਿੰਘ ਬੱਛੋਆਣਾ, ਰਾਜਵਿੰਦਰ ਸਿੰਘ ਮੋਰ, ਇੰਦਰਜੀਤ ਸਿੰਘ ਮੁਨਸ਼ੀ ਆਦਿ ਨੇ ਉਨਾਂ ਦਾ ਸਵਾਗਤ ਕੀਤਾ।



