Skip to content
Independent perspectives. Global stories.
BREAKING

ਸ਼ਰੇਆਮ ਵਿਕ ਰਹੇ ਹਨ ਸੈਂਪਲ ਫੇਲ੍ਹ ਹੋਣ ਦੇ ਬਾਵਜੂਦ ਵੀ ਬਾਜ਼ਾਰ ’ਚ ਘਟੀਆ ਕਿਸਮ ਦੇ ਕੁਰਕਰੇ

Share this story

ਸਰਦੂਲਗੜ੍ਹ/ਮਾਨਸਾ, 1 ਦਸੰਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)- ਧਨ ਕਮਾਉਣ ਦੀ ਲਗੀ ਹੋੜ ‘ਚ ਕਈ ਵਪਾਰੀ ਕਿਸਮ ਦੇ ਵਿਅਕਤੀ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਅਜਿਹਾ ਹੀ ਹੋ ਰਿਹਾ ਹੈ ਸਰਦੂਲਗੜ੍ਹ ‘ਚ ਜਿੱਥੇ ਕੁਝ ਹੀ ਸਾਲਾਂ ‘ਚ ਕਈ ਅਜਿਹੀਆਂ ਫੈਕਟਰੀਆਂ ਹੋਂਦ ‘ਚ ਆਈਆਂ ਹਨ ਜੋ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਕੇ ਬਜ਼ਾਰ ‘ਚ ਵੇਚ ਰਹੀਆਂ ਹਨ। ਜਿਆਦਾਤਾਰ ਵਸਤੂਆਂ ਬੱਚਿਆਂ ਨਾਲ ਸਬੰਧਤ ਹਨ। ਬੱਚਿਆ ਨੂੰ ਕਈ ਤਰਾਂ ਦੇ ਕਾਰਟੂਨ ਜਾਂ ਹੋਰ ਖਿੜੌਣਿਆ ਦੇ ਲਾਲਚ ਦੇਕੇ ਆਪਣੀਆਂ ਘਟੀਆ ਕਿਸਮ ਦੀਆਂ ਵਸਤੂਆਂ ਵੇਚੀਆਂ ਜਾ ਰਹੀਆਂ ਹਨ। ਸ਼ਹਿਰ ‘ਚ ਕੁਰਕਰੇ, ਚਿਪਸ, ਆਦਿ ਖਾਣ ਵਾਲੀਆਂ ਵਸਤੂਆਂ ਪੈਕਿੰਗ ਕਰਕੇ ਵੇਚਣ ਵਾਲੀਆਂ ਅੱਧੀ ਦਰਜਨ ਵੱਖ-ਵੱਖ ਕੰਪਨੀਆਂ ਆਪਣਾ ਮਾਲ ਬਿਨਾਂ ਕਿਸੇ ਰੋਕ-ਟੋਕ ਤੋਂ ਸ਼ਰੇਆਮ ਵੇਚ ਰਹੀਆਂ ਹਨ। ਇੰਨਾਂ ਕੰਪਨੀਆਂ ’ਚੋਂ ਵਧੇਰਿਆ ਕੋਲ ਕੋਈ ਲਾਈਸੈਂਸ ਹੀ ਨਹੀਜਾਂ ਫਿਰ ਆਪਣੀ ਮਿਆਦ ਪੁਗਾ ਚੁੱਕੇ ਹਨ। ਇਨਾਂ ਕੰਪਨੀਆਂ ਵੱਲੋਂ ਪ੍ਰੋਡੈਕਟਾਂ ਆਦਿ ਦੀ ਕੀਤੀ ਗਈ ਪੈਕਿੰਗ ਤੇ ਕੋਈ ਪ੍ਰੋਡੈਕਟ ਬਣਾਉਣ ਦੀ ਮਿਤੀ, ਅਤਿੰਮ ਮਿਤੀ ਅਤੇ ਬੈਚ ਨੰਬਰ ਆਦਿ ਅੰਕਿਤ ਨਹੀ ਹੁੰਦਾ।ਵਧੇਰੀਆਂ ਕੰਪਨੀਆ ਕੋਲ ਰਾਜਿਸਟਰ ਮਾਰਕਾ ਨੰਬਰ, ਸਮਾਲ ਸਕੇਲ ਇੰਡਸਟਰੀ ਨੰਬਰ ਅਤੇ ਫੁੂਡ ਸੇਫਟੀ ਐਂਡ ਸਟੈਡਰਜ਼ ਅਥਰਟੀ ਆਫ ਇੰਡੀਆਂ ਦਾ ਕੋਈ ਨੰਬਰ ਹੀ ਨਹੀ ਸਭ ਕੁਝ ਦੋ ਨੰਬਰ ’ਚ ਹੀ ਚੱਲ ਰਿਹਾ ਹੈ। ਇੰਨਾਂ ਫੈਕਟਰੀਆਂ ’ਚ ਤਿਆਰ ਗੁਣਵਤਾ ਪੱਖੋ ਵੀ ਬਹੁਤ ਘਟੀਆਂ ਵਸਤੂਆਂ ਵੇਚੀਆਂ ਜਾ ਰਹੀਆਂ ਹਨ। ਬੇਸ਼ਕ ਸਿਹਤ ਵਿਭਾਗ ਨੇ ਇਕ-ਦੋ ਵਾਰ ਛਾਪੇਮਾਰੀ ਵੀ ਕੀਤੀ ਹੈ ਪਰ ਫਿਰ ਵੀ ਇਹ ਘਟੀਆਂ ਕਿਸਮ ਦੀਆਂ ਵਸਤੂਆਂ ਬਜ਼ਾਰ ’ਚ ਵਿਕ ਰਹੀਆਂ ਹਨ। ਇਨਾਂ ਵਿਕ ਰਹੀਆਂ ਵਸਤੂਆਂ ’ਚੋ ਵਧੇਰੇ ਤੇ ਫੂਡ ਸੇਫਟੀ ਐਕਟ ਵੱਲੋਂ ਬਣਾਏ ਕਾਨੂੰਨਾਂ ਨੂੰ ਹੀ ਨਹੀ ਮੰਨਿਆ ਜਾ ਰਿਹਾ। ਵਸਤੂਆਂ ਨੂੰ ਬਣਾਉਣ ਸਮੇਂ ਜਿਹੜੇ ਘਟੀਆਂ ਕਿਸਮ ਦੇ ਘਿਊ, ਤੇਲ ਅਤੇ ਮੈਦੇ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਦਾ ਕੋਈ ਵੀ ਮਾਪਦੰਡ ਨਹੀ, ਸਭ ਖੁੱਲੇ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ। ਫੈਕਟਰੀਆਂ ਵਾਲੇ ਪੈਕਿੰਗ ਦੋਰਾਨ ਪੈਕਿਟਾਂ ’ਚ ਭਰੀ ਜਾਣ ਵਾਲੀ ਨਾਈਟ੍ਰੋਜਨ ਗੈਸ ਦੀ ਥਾਂ ਆਮ ਹਵਾਂ ਹੀ ਭਰੀ ਜਾ ਰਹੀ ਹੈ ਜੋ ਪਹਿਲਾਂ ਹੀ ਬਹੁਤ ਦੂਸ਼ਿਤ ਹੈ ਜਿਸ ਕਾਰਨ ਕੁਝ ਸਮੇਂ ਬਾਅਦ ਪ੍ਰੋਡੈਕਟ ਖਾਣਯੋਗ ਹੀ ਨਹੀ ਰਹਿੰਦੇ। ਕੀ ਕਹਿੰਦੇ ਨੇ ਸਿਹਤ ਵਿਭਾਗ ਅਧਿਕਾਰੀ:- ਸਿਹਤ ਵਿਭਾਗ ਦੇ ਇੰਸਪੈਕਟਰ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਸਰਦੂਲਗੜ੍ਹ ’ਚ ਸਿਹਤ ਵਿਭਾਗ ਵੱਲੋ ਭਰੇ ਗਏ ਸੈਂਪਲਾਂ ’ਚ ਮੰਗਲਾਂ ਫੂਡ ਪ੍ਰੋਡੈਕਟਸ ਸਰਦੂਲਗੜ੍ਹ ਅਤੇ ਵਿਸ਼ਨੂੰ ਭੂਜੀਆਂ ਸਰਦੂਲਗੜ੍ਹ ਦੇ ਸੈਂਪਲ ਫੇਲ ਹੋ ਚੁੱਕੇ ਹਨ ਅਤੇ ਅਗਲੇਰੀ ਕਾਰਵਾਈ ਲਈ ਮਾਮਲਾ ਸੀ.ਜੀ.ਐਮ. ਦੀ ਅਦਾਲਤ ’ਚ ਹੈ। ਉਨਾਂ ਕਿਹਾ ਕਿ ਪੂਰੇ ਜ਼ਿਲ੍ਹੇ ’ਚ ਲੱਗੀਆਂ ਅਜਿਹੀਆਂ ਫੈਕਟਰੀਆਂ ਵਾਲੇ ਫੁਡ ਸੇਫਟੀ ਐਕਟ ਅਧੀਨ ਆਉਂਦੇ ਨਿਯਮਾਂ ਨੂੰ ਲਾਗੂ ਕਰਨ ਜੇਕਰ ਕੋਈ ਵੀ ਫੈਕਟਰੀ ਮਾਲਕ ਆਦਿ ਨਿਯਮਾਂ ਨੂੰ ਨਹੀ ਮੰਨਦਾ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕੀ ਕਹਿਣਾਂ ਸਮਾਜ ਸੇਵੀ ਤੇ ਸ਼ਹਿਰ ਵਾਸੀਆਂ ਦਾ:- ਸ਼ਹਿਰ ਦੇ ਸਮਾਜ ਸੇਵੀ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਸੈਂਪਲ ਫੇਲ ਹੋਣ ਦੇ ਬਾਵਜੂਦ ਵੀ ਉਨਾਂ ਦੇ ਪ੍ਰੋਡੈਕਟ ਸਰੇਆਮ ਬਜ਼ਾਰ ’ਚ ਵਿਕ ਰਿਹੇ ਹਨ। ਇਹ ਸਭ ਕੁਝ ਮਹਿਕਮੇ ਨਾਲ ਆਪਸੀ ਮਿਲੀ ਭੁਗਤ ਕਰਕੇ ਹੋ ਰਿਹਾ ਹੈ।ਉਨਾਂ ਦਾ ਕਹਿਣਾ ਹੈ ਕਿ ਸੈਂਪਲ ਫੈਲ ਹੋਣ ਤੇ ਮਾਤਰ 4-5 ਹਜ਼ਾਰ ਰੁਪਏ ਜੁਰਮਾਨਾਂ ਹੁੰਦਾ ਹੈ ਜੋ ਭਰਕੇ ਫੈਕਟਰੀ ਮਾਲਕ ਦੁਵਾਰਾਂ ਉਹੀ ਕੰਮ ਸ਼ੁਰੂ ਕਰੀ ਰੱਖਦਾ ਹੈ ਉਨ੍ਹਾਂ ਦੀ ਮੰਗ ਹੈ ਕਿ ਸੈਫਲ ਫੇਲ ਹੋਣ ਤੇ ਪੈਕਟਰੀ ਸੀਲ ਅਤੇ ਮਾਲਕ ਨੂੰ ਦਸ ਸਾਲ ਦੀ ਕੈਦ ਹੋਣੀ ਚਾਹੀਦੀ ਹੈ। ਉਨਾਂ ਦੀ ਸੂਬਾ ਸਰਕਾਰ, ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੰਗ ਹੈ ਕਿ ਬੱਚਿਆ ਅਤੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਵਿਅਕਤੀਆਂ ਖਿਲਾਫ ਬਣਦੀ ਢੁੱਕਵੀ ਕਾਰਵਾਈ ਕੀਤੀ ਜਾਵੇ ਤੇ ਫੇਲ ਹੋਏ ਸੈਂਪਲਾਂ ਵਾਲੇ ਪ੍ਰੋਡੈਕਟ ਬਜ਼ਾਰ ’ਚੋਂ ਵਿਕਣੇ ਬੰਦ ਕੀਤੇ ਜਾਣ।

WRITTEN BY