Skip to content
Independent perspectives. Global stories.
BREAKING

ਨਵਾਜ਼ ਸ਼ਰੀਫ ਨੂੰ ਮਿਲੇ ਮੋਦੀ ਸਬੰਧਾਂ ’ਚ ਸਧਾਰ ਦੀ ਉਮੀਦ

Share this story

Nawaz_Sharif_Narendra_Modi_AP_360x270 ਪੈਰਿਸ, 30 ਨਵੰਬਰ (ਪੀ. ਟੀ. ਲਾਇਵ)- ਵਾਤਾਵਰਣ ਤਬਦੀਲੀ ਸਬੰਧੀ ਸੰਮੇਲਨ ਵਿੱਚ ਭਾਗ ਲੈਣ ਪੈਰਿਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੈਲੀਵੀਜ਼ਨ ਉ¤ਪਰ ਚੱਲੇ ਉਨ੍ਹਾਂ ਦ੍ਰਿਸ਼ਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਜਦ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਬੈਠ ਕੇ ਗੱਲਬਾਤ ਕਰਦੇ ਦਿਸੇ। ਲੋਕਾਂ ਨੂੰ ਇਹ ਮੁਲਾਕਾਤ ਇਸ ਲਈ ਵੀ ਅਚੰਭੇ ਭਰੀ ਲੱਗ ਰਹੀ ਸੀ ਕਿ ਇੱਕ ਪਾਸੇ ਤਾਂ ਬਾਰਡਰ ਉ¤ਤੇ ਲਗਾਤਾਰ ਅੱਤਵਾਦੀ ਵਾਰਦਾਤਾਂ ਹੋ ਰਹੀਆਂ ਹਨ ਅਤੇ ਸਮੇਂ-ਸਮੇਂ ’ਤੇ ਸਰਹੱਦ ਪਾਰ ਤੋਂ ਫਾਇਰਿੰਗ ਵੀ ਹੋ ਰਹੀ ਹੈ, ਜਿਸ ਵਿੱਚ ਜਵਾਨ ਦੇ ਸ਼ਹੀਦ ਹੋਣ ਦੀ ਖਬਰ ਵੀ ਆ ਰਹੀ ਹੈ ਅਤੇ ਦੋਨੋ ਪਾਸਿਆਂ ਤੋਂ ਭੜਕਾਊ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ। ਹਾਲਾਂ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਨਵਾਜ਼

ਸ਼ਰੀਫ ਦੀ ਇਸ ਮੁਲਾਕਾਤ ਨੂੰ ਲੈ ਕੇ ਵੱਖ-ਵੱਖ ਸਿਆਸੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੂੰ ਇਸ ਮੁਲਾਕਾਤ ਵਿੱਚ ਅਜਿਹਾ ਕੁਝ ਵੀ ਨਵਾਂ ਨਜ਼ਰ ਨਹੀਂ ਆ ਰਿਹਾ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਹੋ ਸਕੇ। ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਕਿਹਾ ਹੈ ਕਿ ਅਜਿਹੇ ਸ਼ੇਕਹੈਂਡ ਤਾਂ ਪਿਛਲੇ 50 ਸਾਲਾਂ ਤੋਂ ਹੋ ਰਹੇ ਹਨ। ਇਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਰਾਮ ਜੇਠਮਲਾਨੀ ਨੇ ਪੈਰਿਸ ਵਿੱਚ ਹੋਈ ਮੁਲਾਕਾਤ ਉ¤ਪਰ ਆਪਣੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ। ਰਾਮ ਜੇਠਮਲਾਨੀ ਨੇ ਕੇਂਦਰ ਸਰਕਾਰ ਉ¤ਪਰ ਵਿਅੰਗ ਕਸਦਿਆਂ ਕਿਹਾ ਕਿ ਸਾਨੂੰ ਜਿਸ ਤਰ੍ਹਾਂ ਦੀ ਗੱਲਬਾਤ ਦੀ ਜ਼ਰੂਰਤ ਹੈ ਉਸ ਕਿਸਮ ਦੀ ਗੱਲਬਾਤ ਹੋ ਨਹੀਂ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੂੰ ਜਿਹੜੇ ਲੋਕ ਸਲਾਹ ਦੇ ਰਹੇ ਹਨ ਉਹ ਸਹੀ ਮਸ਼ਵਰਾ ਦੇਣ ਦੇ ਸਮਰੱਥ ਨਹੀਂ ਹਨ, ਜਦਕਿ ਪਿਛਲੇ ਦਿਨੀਂ ਆਪਣੇ ਬਿਆਨਾਂ ਨਾਲ ਪਾਰਟੀ ਨੂੰ ਲਗਾਤਾਰ ਕਟਹਿਰੇ ’ਚ ਖੜ੍ਹਾ ਕਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਨੇ ਇਸ ਨੂੰ ਇੱਕ ਵੱਡਾ ਸਕਾਰਾਤਮਕ ਕਦਮ ਦੱਸਿਆ ਹੈ। ਸਿਨਹਾ ਨੇ ਕਿਹਾ ਕਿ ਇਹ ਮੁਲਾਕਾਤ ਦੋਨਾਂ ਦੇਸ਼ਾਂ ਦੇ ਹਿੱਤ ਵਿੱਚ ਹੈ। ਉਧਰ ਸੀਪੀਐਮ ਦੇ ਸਕੱਤਰ ਜਨਰਲ ਸੀਤਾ ਰਾਮ ਯੇਚੁਰੀ ਨੇ ਕਿਹਾ ਹੈ ਕਿ ਅਸੀਂ ਇਸ ਗੱਲਬਾਤ ਦਾ ਸਵਾਗਤ ਕਰਦੇ ਹਾਂ ਅਤੇ ਗੱਲਬਾਤ ਹੀ ਦੋਨਾਂ ਦੇਸ਼ਾਂ ਵਿਚਾਲੇ ਅੱਗੇ ਵਧਣ ਦਾ ਇੱਕੋ-ਇੱਕ ਰਸਤਾ ਹੈ। ਜ਼ਿਕਰਯੋਗ ਹੈ ਕਿ ਦੋਨਾਂ ਪ੍ਰਧਾਨ ਮੰਤਰੀਆਂ ਵਿਚਾਲੇ ਆਪਸ ਵਿੱਚ ਗੱਲਬਾਤ ਕਾਫੀ ਦੇਰ ਤੱਕ ਚੱਲੀ, ਜਿਸ ਤੋਂ ਉਮੀਦ ਲਾਈ ਜਾ ਰਹੀ ਹੈ ਕਿ ਇਸ ਦੇ ਨਤੀਜੇ ਸਾਰਥਕ ਨਿਕਲਣਗੇ।

WRITTEN BY