ਚੰਡੀਗੜ੍ਹ, 28 ਨਵੰਬਰ (ਨਾਗਪਾਲ)- ਹਰਿਆਣਾ ਦੇ ਫ਼ਤਿਹਾਬਾਦ ਦੀ ਐਸ.ਪੀ. ਸੰਗੀਤਾ ਕਾਲੀਆ ਦਾ ਤਬਾਦਲਾ ਕਰ ਦਿ¤ਤਾ ਗਿਆ ਹੈ। ਬੀਤੇ ਦਿਨ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਤੇ ਮਹਿਲਾ ਐਸ.ਪੀ. ਵਿਚਕਾਰ ਗੈਰ ਕਾਨੂੰਨੀ ਸ਼ਰਾਬ ਦੇ ਮੁ¤ਦੇ ‘ਤੇ ਕਾਫੀ ਗਰਮਾ ਗਰਮ ਬਹਿਸਬਾਜ਼ੀ ਹੋਈ ਸੀ। ਜਿਸ ‘ਚ ਅਨਿਲ ਵਿਜ ਨੇ ਮਹਿਲਾ ਐਸ.ਪੀ. ਨੂੰ ਮੀਟਿੰਗ ਤੋਂ ਬਾਹਰ ਜਾਣ ਲਈ ਕਹਿ ਦਿ¤ਤਾ ਸੀ। ਮਹਿਲਾ ਐਸ.ਪੀ. ਦੇ ਮੀਟਿੰਗ ਵਿਚੋਂ ਨਾ ਜਾਣ ਤੋਂ ਬਾਅਦ ਵਿਜ ਆਪ ਹੀ ਮੀਟਿੰਗ ਛ¤ਡ ਕੇ ਚ¤ਲੇ ਗਏ ਸਨ। ਇਸ ਦੇ ਨਤੀਜੇ ਵਜੋਂ ਐਸ.ਪੀ. ਸੰਗੀਤਾ ਵਾਲੀਆ ਦਾ ਤਬਾਦਲਾ ਕਰ ਦਿ¤ਤਾ ਗਿਆ ਹੈ।



