ਮਾਨਸਾ, 29 ਨਵੰਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)- ਬਠਿੰਡਾ ਤੇ ਮੋਗਾ ਸਦਭਾਵਨਾਂ ਰੈਲੀਆਂ ‘ਚ ਲੋਕਾਂ ਦੇ ਹੋਏ ਬੇਹਤਾਸਾ ਇਕੱਠ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ ਅਤੇ ਜੋ ਕਹਿ ਰਿਹੇ ਸਨ ਕਿ ਸੂਬੇ ਦੇ ਲੋਕਾਂ ਦਾ ਅਕਾਲੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਸੂਬੇ ਦੇ ਲੋਕਾਂ ਵੱਲੋਂ ਇੰਨੇ ਵੱਡੇ ਇਕੱਠ ਦਾ ਫਾਤਵਾ ਦੇਕੇ ਉਨਾਂ (ਵਿਰੋਧੀਆਂ) ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ। ਉ¤ਕਤ ਵਿਚਾਰਾ ਦਾ ਪ੍ਰਗਟਾਵਾਂ ਇਸ ਪ੍ਰਤੀਨਿਧੀ ਨਾਲ ਗੱਲ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ‘ਚ ਪੰਜਾਬ ਦਾ ਲਗਾਤਾਰ ਹੋ ਰਿਹਾ ਵਿਕਾਸ ਅਤੇ ਗਰੀਬ ਤੇ ਆਮ ਲੋਕਾਂ ਨੂੰ ਮਿਲ ਰਹੀਆਂ ਲੋਕ ਭਲਾਈਦੀਆਂ ਸਕੀਮਾਂ ਵਿਰੋਧੀਆਂ ਦੇ ਹਜਮ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਲਈ 70 ਕਰੋੜ ਤੋਂ ਵੀ ਜਿਆਦਾ ਦੀ ਰਾਸ਼ੀ ਨਰਮੇ ਖਰਾਬੇ ਦੀ ਆ ਚੁੱਕੀ ਹੈ ਜਿਸ ‘ਚੋ ਕੁਝ ਵੰਡ ਦਿੱਤੀ ਗਈ ਹੈ ਤੇ ਬਾਕੀ ਵੀ ਵੰਡੀ ਜਾ ਰਹੀ ਹੈ। ਉਨਾਂ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਅਮਨ-ਸ਼ਾਤੀ ਬਣਾਕੇ ਰੱਖਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਅਕਾਲੀ ਦਲ ਵੱਲੋ ਕੀਤੀਆਂ ਜਾ ਰਹੀਆਂ ਸਦਭਾਵਨਾਂ ਰੈਲੀਆਂ ‘ਚ ਹੋ ਰਹੇ ਭਰਵੇਂ ਇੱਕਠ ਨੂੰ ਵੇਖਕੇ ਵਿਰੋਧੀਆਂ ਦੀ ਨੀਦ ਉ¤ਡ ਗਈ ਹੈ। ਆਉਣਾ ਵਾਲੀਆਂ 2017 ਦੀਆ ਵਿਧਾਨ ਸਭਾ ਚੋਣਾਂ ਅਕਾਲੀ ਦਲ ਬਹੁਮਤ ਨਾਲ ਜਿੱਤਕੇ ਫਿਰ ਤੋਂ ਸੂਬੇ ’ਚ ਸਰਕਾਰ ਬਣਾਵੇਂਗਾ।



