Skip to content
Independent perspectives. Global stories.
BREAKING

ਬੱਚਤ ਭਵਨ ਮਾਨਸਾ ਵਿਖੇ ਮਨਾਇਆ ਰਾਸ਼ਟਰੀ ਸਵੈ ਇੱਛੁਕ ਖੂਨਦਾਨ ਦਿਵਸ

Share this story

ਮਾਨਸਾ, 28 ਨਵੰਬਰ (ਅਮਰਜੀਤ ਸਿੰਘ/ਅਨੂਪ ਸਿੰਘ ਖਾਲਸਾ)-ਰਾਸ਼ਟਰੀ ਸਵੈ ਇੱਛੁਕ ਖੂਨਦਾਨ ਦਿਵਸ ਬੱਚਤ ਭਵਨ ਮਾਨਸਾ ਵਿਖੇ ਮਨਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਸ੍ਰੀ ਨਿਤੀਸ ਸਿੰਗਲਾ ਸਹਾਇਕ ਕਮਿਸ਼ਨਰ ਜਨਰਲ ਉਚੇਚੇ ਤੌਰ ਤੇ ਸ਼ਾਮਲ ਹੋਏ। ਡਾ. ਜਸਪਾਲ ਗਰਗ ਐਸਿਸਟੈਂਟ ਸਿਵਲ ਸਰਜਨ ਮਾਨਸਾ ਡਾ. ਕੰਵਲਪ੍ਰੀਤ ਬਰਾੜ ਇੰਚਾਰਜ ਬਲੱਡ ਬੈਂਕ ਮਾਨਸਾ, ਡਾ. ਰਣਜੀਤ ਰਾਏ ਐਕਟਿੰਗ ਐਸ.ਐਮ.ਓ. ਮਾਨਸਾ, ਡਾ. ਨਿਸ਼ਾਨ ਸਿੰਘ ਸਰਜਨ ਸਿਵਲ ਹਸਪਤਾਲ ਮਾਨਸਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਸ੍ਰੀ ਨਿਤੀਸ਼ ਕੁਮਾਰ ਸਿੰਗਲਾ ਨੇ ਆਪਣੇ ਸੰਬੋਧਨ ਵਿੱਚ ਇਸ ਮਹਾਨ ਕੰਮ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਲਈ ਕਲੱਬ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਸਿਵਲ ਹਸਪਤਾਲ ਮਾਨਸਾ ਤੇ ਬਲੱਡ ਬੈਂਕ ਮਾਨਸਾ ਦੇ ਅਧਿਕਾਰੀਆਂ ਤੇ ਕਮਰਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਧੰਨਵਾਦ ਕੀਤਾ ਕਿ ਉਹ ਬਲੱਡ ਡਿਨੇਸ਼ਨ ਦੇ ਮਹਾਨ ਕੰਮ ਨੂੰ ਵੱਧ ਤੋਂਵੱਧ ਮਿਹਨਤ ਸਦਕਾ ਅੱਗੇ ਲਿਜਾ ਰਹੇ ਹਨ। ਡਾ. ਜਸਪਾਲ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿਰਫ 5% ਲੋਕ ਹੀ ਖੂਨਦਾਨ ਕਰਦੇ ਹਨ ਜਦੋਂ ਕਿ ਘੱਟੋ ਘੱਟ 15% ਲੋਕਾਂ ਨੂੰ ਖੂਨ ਦਾਨ ਕਰਨ ਲਈ ਅੱਗੇ ਆਉਣ ਦੀ ਜਰੂਰਤ ਹੈ। ਤਾਂ ਕਿ ਕੋਈ ਵੀ ਮਰੀਜ਼ ਖੂਨ ਦੀ ਕਮੀ ਕਾਰਨ ਆਪਣਾ ਜੀਵਨ ਨਾ ਗਵਾਏ। ਡਾ. ਕੰਵਲਪ੍ਰੀਤ ਬਰਾੜ ਇੰਚਾਰਜ ਬਲੱਡ ਬੈਂਕ ਨੇ ਆਪਣੇ ਸੰਬੋਧਨ ਵਿੱਚ ਬਲੱਡ ਬੈਂਕ ਮਾਨਸਾ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਜਿਲ੍ਹੇ ਦੇ ਖੂਨਦਾਨੀ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ। 15% ਟਾਰਗੇਟ ਪੂਰਾ ਕਰਨ ਲਈ ਕਲੱਬਾਂ ਨੂੰ ਹੋਰ ਵੱਧ ਚੜ੍ਹਕੇ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਐਮਰਜੈਂਸੀ ਤੇ ਡੈਂਗੂ ਆਦਿ ਬਿਮਾਰੀਆਂ ਦਾ ਕੋਈ ਵੀ ਐਸਾ ਮਰੀਜ਼ ਨਹੀਂ ਜਿਸ ਨੂੰ ਬਲੱਡ ਨਾ ਮਿਲਣ ਕਾਰਨ ਜਾਨੀ ਨੁਕਸਾਨ ਹੋਇਆ ਹੋਵੇ। ਉਹਨਾਂ ਨੇ ਦਾਨ ਕੀਤੇ ਹੋਏ ਖੂਨ ਦੀ ਸਾਂਭ ਸੰਭਾਲ ਉ¤ਤੇ ਬਾਖੂਬੀ ਚਾਨਣਾ ਪਾਇਆ ਤੇ ਦੱਸਿਆ ਕਿ ਹਸਪਤਾਲ ਦਾ ਇੱਕ ਵੀ ਬਲੱਡ ਅਜਾਈ ਨਹੀਂ ਜਾਂਦਾ। ਸਿਰਫ ਐਚ.ਆਈ.ਬੀ., ਐਚ.ਸੀ.ਬੀ., ਐਚ.ਬੀ.ਐਸ. ਏ.ਜੀ. ਅਤੇ ਬੀ.ਡੀ.ਆਰ.ਐਲ. ਪੋਜੋਟਿਵ ਟੈਸਟਿਡ ਬਲੱਡ ਹੀ ਬੇਅਰਥ ਜਾਂਦੇ ਹਨ। ਉਹਨਾਂ ਨੇ ਬਲੱਡ ਬੈਂਕ ਦੇ ਮੁਲਾਜ਼ਮਾ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਤੇ ਵਧਾਈ ਦਿੱਤੀ। ਸੰਜੀਵ (ਪਿੰਕਾ) ਗੁਰਦੀਪ ਸਿੰਘ ਦੀਪ, ਡੀ.ਏ.ਵੀ. ਸਕੂਲ ਦੇ ਬੱਚਿਆਂ ਨੇ ਭਾਸ਼ਣ ਦਿੱਤੇ ਜੋ ਕਿ ਬੜੇ ਪ੍ਰਭਾਸ਼ਾਲੀ ਸਨ। ਅਤੇ ਬੱਚਿਆਂ ਦੀ ਪੇਂਟਿੰਗ ਵੀ ਬਲੱਡ ਦਾਨ ਕਰਨ ਲਈ ਲੋਕਾਂ ਨੂੰ ਬਹੁਤ ਪ੍ਰੇਰਿਤ ਕਰਦੀ ਸੀ। ਅਖੀਰ ਵਿੱਚ ਮਾਨਯੋਗ ਨਤੀਸ਼ ਸਿੰਗਲਾ ਸਹਾਇਕ ਕਮਿਸ਼ਨਰ ਜਨਰਲ ਨੇ ਆਏ ਹੋਏ ਵੱਖ ਵੱਖ ਕਲੱਬਾਂ ਦੇ ਅਹੁੱਦੇਦਾਰਾਂ ਤੇ ਸਕੂਲੀ ਬੱਚਿਆਂ ਨੂੰ ਮੰਮੈਂਟੋ ਦੇ ਕੇ ਸਨਮਾਨਿਤ ਕੀਤਾ। ਸਟੇਜ਼ ਦੀ ਭੂਮਿਕਾ ਸਿਕੰਦਰ ਸਿੰਘ ਮੈਡੀਕਲ ਲੈਬ ਟੈਕਨੀਸੀਅਨ ਨੇ ਨਿਭਾਈ। ਤਰਸੇਮ ਸੇਮੀ ਨੇ ਪ੍ਰੈਸ ਫੋਟੋਗ੍ਰਾਫੀ ਕੀਤੀ। ਬਲੱਡ ਬੈਂਕ ਮਾਨਸਾ ਦੇ ਸਟਾਫ ਨੇ ਪ੍ਰੋਗਰਾਮ ਦਾ ਸੰਚਾਰੂ ਢੰਗ ਨਾਲ ਸੰਚਾਲਨ ਕਰਨ ਦੇ ਨਾਲ-ਨਾਲ ਕਲੱਬ ਮੈਂਬਰ ਮੈਂਬਰਾਂ ਨੂੰ ਆਪਣੇ ਹੱਥੀ ਚਾਹ-ਪਾਣੀ ਦੀ ਸੇਵਾ ਵੀ ਨਿਭਾਈ। ਜਿਸ ਵਿੱਚ ਹਰਮੀਤ ਕੌਰ, ਰੀਤੂ ਬਾਲਾ, ਸੰਦੇਸ਼ ਕੁਮਾਰੀ, ਮਨਪ੍ਰੀਤ ਕੌਰ, ਵਿਜੈ ਕੁਮਾਰ ਤੇ ਕੌਸਲਰ ਅਮਨਦੀਪ ਸਿੰਘ ਸ਼ਾਮਲ ਸਨ।

WRITTEN BY