Skip to content
Independent perspectives. Global stories.
BREAKING

ਕੈਪਟਨ ਦੇ ਪ੍ਰਧਾਨ ਬਣਨ ’ਤੇ ਮੋਫਰ ਦੀ ਅਗਵਾਈ ’ਚ ਵੰਡੇ ਲੱਡੂ

Share this story

ਮਾਨਸਾ, 28 ਨਵੰਬਰ (ਅਮਰਜੀਤ ਸਿੰਘ/ਅਨੂਪ ਸਿੰਘ ਖਾਲਸਾ)- ਕੈਪਸ਼ਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਅਤੇ ਕਾਂਗਰਸ ਦੀ ਕਮੇਟੀ ਸਥਾਪਿਤ ਕਰਨ ਦੀ ਖੁਸ਼ੀ ਨੂੰ ਲੈ ਕੇ ਸਥਾਨਕ ਬਾਰਾਂ ਹੱਟਾਂ ਚੌਂਕ ਵਿਖੇ ਜ਼ਿਲਾ ਕਾਂਗਰਸ ਪ੍ਰਧਾਨ ਵਿਕਰਮ ਸਿੰਘ ਮੋਫਰ ਦੀ ਅਗਵਾਈ ਵਿਚ ਲੱਡੂ ਵੰਡ ਤੇ ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ ਗਈ। ਇਸ ਮੌਕੇ ਬੋਲਦਿਆਂ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਰਮ ਸਿੰਘ ਮੋਫਰ ਨੇ ਕਿਹਾਕਿ ਕਾਂਗਰਸ ਹਾਈਕਮਾਂਡ ਨੇ ਸਮੇਂ ਦੀ ਨਬਜ਼ ਫੜਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਦੇ ਕੇ ਕਾਂਗਰਸੀਆਂ ਵਿਚ ਨਵਾਂ ਜੋਸ਼ ਪੈਦਾ ਕੀਤਾ ਹੈ।ਉਨਾਂ ਕਿਹਾ ਕਿ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਹਾਸਿਲ ਕਰਕੇ ਪੰਜਾਬ ਨੂੰ ਨਵੀਂ ਆਰਥਿਕ ਦਸ਼ਾ, ਸੁਧਾਰ ਵੱਲ ਲੈ ਕੇ ਜਾਵੇਗੀ ,ਜਿਸ ਵਿਚ ਹਰ ਵਰਗ ਖੁਸ਼ੀ ਤੇ ਤਰੱਕੀ ਪਾਏਗਾ। ਇਸ ਮੌਕੇ ਆਤਿਸ਼ਬਾਜ਼ੀ, ਪਟਾਖੇਬਾਜ਼ੀ ਵੀ

ਕੀਤੀ ਗਈ। ਕਾਂਗਰਸੀਆਂ ਵਿਚ ਨਵਾਂ ਉਤਸ਼ਾਹ ਤੇ ਜ਼ੋਸ ਦੇਖਣ੍ਯ ਲਈ ਮਿਲਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਕਾਂਗਰਸ ਸੁਰੇਸ ਨੰਦਗੜੀਆ, ਸੁੱਖੀ ਭਂੰਮੇ,ਪੋਹਲੋਜੀਤ ਵਰੇਂ, ਰੂਪ ਸਿੰਘ, ਵਿਸ਼ਾਲ ਜੈਨ ਗੋਲਡੀ, ਸਾਬਕਾ ਯੂਥ ਕਾਂਗਰਸ ਪ੍ਰਧਾਨ ਪ੍ਰਵੀਨ ਟੋਨੀ,ਅਮਰ ਦਾਨੇਵਾਲੀਆ, ਕੁਲਵੰਤ ਮਿਠਾਈਸਰ, ਜਗਸੀਰ ਮੀਰਪੁਰ, ਹਲਕਾ ਯੂਥ ਵਿੰਗ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਭੂਪਾਲ, ਜਗਤਾਰ ਸਿੰਘ ਆਦਿ ਹਾਜ਼ਰ ਸਨ।

WRITTEN BY