ਧਨੌਲਾ, 28 ਨਵੰਬਰ (ਪੱਤਰ ਪ੍ਰੇਰਕ)- ਸਰਕਾਰੀ ਪ੍ਰਾਇਮਰੀ ਸਕੂਲ ਕੰਨਿਆ ਵਿਖੇ ਡੀ.ਜੀ.ਐਸ.ਈ. ਪ੍ਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮੁੱਖ ਅਧਿਆਪਕ ਦੀ ਹਾਜ਼ਰੀ ਵਿੱਚ ਡਾ. ਸਰਾਜ ਘਨੌਰ ਵੱਲੋਂ ਸਕੂਲ ਦੇ ਹੱਥ ਲਿਖਤ ਮੈਗਜ਼ੀਨ ‘ਕੋਮਲ ਕਲੀਆਂ’ ਦਾ ਦੂਸਰਾ ਅੰਕ ਰਲੀਜ਼ ਕੀਤਾ ਗਿਆ। ਬਾਲ ਸਭਾ ਵਿੱਚ ਬੱਚਿਆਂ ਨੇ ਲੋਕ ਗੀਤ, ਕਵਿਤਾਵਾਂ, ਨਾਟਕ ਪੇਸ ਕੀਤੇ ਗਏ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਸਰਾਜ ਘਨੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਬੱਚਿਆਂ ਵਿੱਚ ਲਿਖਣ ਕਲਾ ਵਿੱਚ ਰੂਚੀ ਪੈਦਾ ਹੁੰਦੀ ਹੈ ਅਤੇ ਆਤਮ-ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ। ਇੰਟਰ ਹਾਊਸ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਸ੍ਰੀਮਤੀ ਰਸ਼ਮੀ ਪੀ.ਸੀ.ਸੀ. ਕਲੱਸਟਰ ਧਨੌਲਾ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਉਸਾਰੂ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀਮਤੀ ਸਰੋਜ ਰਾਣੀ, ਹਰਪਿੰਦਰ ਕੌਰ, ਅੰਮ੍ਰਿਤਪਾਲ ਕੌਰ, ਡਿੰਪਲ ਰਾਣੀ, ਕੁਲਵੀਰ ਕੌਰ ਆਦਿ ਮੌਜੂਦ ਸਨ।



