Skip to content
Independent perspectives. Global stories.
BREAKING

ਪੰਥਕ ਧਿਰਾਂ ਵੱਲੋਂ ਬਾਦਲ ਦਲ ਦੀ ਰੈਲੀ ਦੇ ਵਿਰੋਧ ’ਚ ਬੰਦ ਤੇ ਰਸਤਾ ਰੋਕੋ ਅੱਜ

Share this story

ਚੰਡੀਗੜ੍ਹ, 22 ਨਵੰਬਰ (ਪੀ. ਟੀ.)- ਪੰਥਕ ਦਲਾਂ ਨੇ ਸਰਬ¤ਤ ਖਾਲਸਾ ਤੋਂ ਬਾਅਦ ਦੇਸ਼ਧ੍ਰੋਹ ਦੇ ਦੋਸ਼ਾਂ ‘ਚ ਗ੍ਰਿਫਤਾਰ ਸਿ¤ਖ ਆਗੂਆਂ ਦੀ ਰਿਹਾਈ ਲਈ ਅੱਜ 23 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਰੈਲੀ ਵਾਲੇ ਦਿਨ ਪੰਜਾਬ ਭਰ ‘ਚ ਰਸਤਾ ਰੋਕੋ ਐਕਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਇਥੇ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ ਅਤੇ ਅਕਾਲੀ ਦਲ 1920 ਤੇ ਹੋਰ ਪੰਥਕ ਦਲਾਂ ਦੀ ਸਾਂਝੀ ਮੀਟਿੰਗ ‘ਚ ਲਿਆ ਗਿਆ।ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦ¤ਸਿਆ ਕਿ ਸਰਬ¤ਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਪੰਜਾਬ ਬੰਦ ਦਾ ਸ¤ਦਾ ਦਿ¤ਤਾ ਗਿਆ ਹੈ, ਜਿਸ ਦਾ ਸਮਰਥਨ ਕੀਤਾ ਜਾਵੇਗਾ ਪਰ ਇਸ ਬੰਦ ਤੋਂ ਦੁਕਾਨਾਂ ਨੂੰ ਛੋਟ ਦਿ¤ਤੀ ਗਈ ਹੈ। ਮੁ¤ਖ ਮਾਰਗ ਤੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਉਨ੍ਹਾਂ ਸਪ¤ਸ਼ਟ ਕਰਦਿਆਂ ਕਿਹਾ ਕਿ ਦੁਕਾਨਾਂ ਨੂੰ ਇਸ ਲਈ ਛੋਟ ਦੇਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਦੀਵਾਲੀ ਵਾਲੇ ਦਿਨ ਕਾਲੀ ਦੀਵਾਲੀ ਮਨਾਉਣ ਦੇ ਸ¤ਦੇ ਨੂੰ ਭਰਵਾਂ ਸਹਿਯੋਗ ਦਿੰਦਿਆਂ ਹਿੰਦੂ ਭਰਾਵਾਂ ਨੇ ਵੀ ਪਿੰਡਾਂ ‘ਚ ਦੀਵੇ ਤਕ ਨਹੀਂ ਬਾਲੇ।

ਉਨ੍ਹਾਂ ਦਾਅਵਾ ਕੀਤਾ ਕਿ ਸਰਬ¤ਤ ਖਾਲਸਾ ‘ਚ ਲੋਕ ਕਚਹਿਰੀ ਵਲੋਂ ਪੰਥਕ ਗਰੁ¤ਪਾਂ ਨੂੰ ਮਿਲੇ ਭਾਰੀ ਹੁੰਗਾਰੇ ਤੋਂ ਬਾਦਲ ਸਰਕਾਰ ਘਬਰਾ ਗਈ ਹੈ ਅਤੇ ਝੂਠੇ ਦੋਸ਼ ਲਾ ਕੇ ਸਿ¤ਖ ਆਗੂਆਂ ਨੂੰ ਜੇਲਾਂ ਵਿਚ ਸੁ¤ਟਿਆ ਜਾ ਰਿਹਾ ਹੈ।
ਖੁ¤ਲ੍ਹੇ ਰਹਿਣਗੇ ਸਕੂਲ ਤੇ ਬਾਜ਼ਾਰ- ਅੰਮ੍ਰਿਤਸਰ- ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ‘ਚ ਸਿ¤ਖ ਸੰਗਠਨਾਂ ਵਲੋਂ 23 ਨਵੰਬਰ ਨੂੰ ‘ਪੰਜਾਬ ਬੰਦ‘ ਦਾ ਸ¤ਦਾ ਦਿ¤ਤਾ ਗਿਆ ਹੈ ਪਰ ਇਸ ਦੌਰਾਨ ਸੂਬੇ ਦੇ ਸਕੂਲ ਅਤੇ ਬਾਜ਼ਾਰ ਖੁ¤ਲ੍ਹੇ ਰਹਿਣਗੇ। ਇਸ ਬੰਦ ਦੌਰਾਨ ਸਿਰਫ ਸੜਕਾਂ ਹੀ ਜਾਮ ਕੀਤੀਆਂ ਜਾਣਗੀਆਂ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਰਮਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ¤ਥੇਦਾਰ ਧਿਆਨ ਸਿੰਘ ਮੰਡ ਵਲੋਂ 23 ਨਵੰਬਰ ਨੂੰ ਬੰਦ ਦੀ ਕਾਲ ਕੀਤੀ ਗਈ ਸੀ ਅਤੇ ਇਸ ਬੰਦ ਨੂੰ ਸਫਲ ਬਣਾਉਣ ਦੇ ਨਾਲ-ਨਾਲ ਇਤਿਹਾਸਕ ਵੀ ਬਣਾਇਆ ਜਾਵੇਗਾ।

WRITTEN BY