ਨਵੀਂ ਦਿ¤ਲੀ, 22 ਨਵੰਬਰ (ਪੀ. ਟੀ.)- ਮਲੇਸ਼ੀਆ ਦੌਰੇ ਦੇ ਦੂਸਰੇ ਦਿਨ ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਆਲਾਲੰਪੁਰ ‘ਚ 10ਵੇਂ ਈਸਟ ਏਸ਼ੀਆ ਸੰਮੇਲਨ ‘ਚ ਸ਼ਾਮਲ ਹੋਏ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਅ¤ਤਵਾਦ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅ¤ਤਵਾਦ ਦੀ ਕੋਈ ਸਰਹ¤ਦ ਨਹੀਂ ਹੁੰਦੀ ਹੈ। ਅ¤ਤਵਾਦ ਪੂਰੀ ਦੁਨੀਆ ‘ਚ ਫੈਲ ਚੁ¤ਕਾ ਹੈ। ਇਹ ਇਕ ਵਿਸ਼ਵ ਸਮ¤ਸਿਆ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਅ¤ਗੇ ਕਿਹਾ, ਸਾਈਬਰ ਸੁਰ¤ਖਿਆ ‘ਤੇ ਇਕ ਦੂਸਰੇ ਦਾ ਸਹਿਯੋਗ ਜ਼ਰੂਰੀ ਹੈ। ਅ¤ਤਵਾਦ ਖਿਲਾਫ ਕੌਮਾਂਤਰੀ ਰਣਨੀਤੀ ਦੀ ਲੋੜ ਹੈ। ਕਿਸੇ ਦੇਸ਼ ਨੂੰ ਅ¤ਤਵਾਦ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਦੇਸ਼ ਨੂੰ ਅ¤ਤਵਾਦ ਨੂੰ ਪਨਾਹ ਦੇਣੀ ਚਾਹੀਦੀ ਹੈ।



