Skip to content
Independent perspectives. Global stories.
BREAKING

ਸਹਿਕਾਰੀ ਖੇਤੀਬਾੜੀ ਲਈ ਹਰਿਆਣਾ ਸਰਕਾਰ ਸਹਿਕਾਰੀ ਕਮੇਟੀਆਂ ਨੂੰ 5 ਕਰੋੜ ਤੱਕ ਦਾ ਕਰਜ਼ਾ ਦੇਵੇਗੀ : ਮੁੱਖ ਮੰਤਰੀ

Share this story

ਚੰਡੀਗੜ੍ਹ, 22 ਨਵੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਹਿਕਾਰੀ ਖੇਤੀਬਾੜੀ ਲਈ ਹਰਿਆਣਾ ਸਰਕਾਰ ਵੱਲੋਂ ਸਹਿਕਾਰੀ ਕਮੇਟੀਆਂ ਨੂੰ 5 ਕਰੋੜ ਰੁਪਏ ਤਕ ਦਾ ਕਰਜ਼ਾ ਉਪਲੱਬਧ ਕਰਵਾਇਆ ਜਾਵੇਗਾ ਅਤੇ ਇਸ ਵਿਚੋਂ 1 ਕਰੋੜ ਰੁਪਏ ਦੀ ਗ੍ਰਾਂਟ ਹੋਵੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਚ ਵਿਵਿਧੀਕਰਣ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਨਿੱਜੀ ਤੌਰ ’ਤੇ 5 ਲੱਖ ਰੁਪਏ ਤਕ ਕਰਜ਼ੇ ਵੀ ਬਿਨਾਂ ਗਰੰਟੀ ਦੇ ਉਪਲੱਬਧ ਕਰਵਾਇਆ ਜਾਵੇਗਾ। ਮੁੱਖ ਮੰਤਰੀ ਅੱਜ ਅੰਬਾਲਾ ਸ਼ਹਿਰ ਦੇ ਅੰਬਾਲਾ ਸਰਕਲ ਸੈਣੀ ਸਭਾ ਦੇ ਪਲੈਟਿਨਮ ਜੁਬਲੀ ਸਮਾਰੋਹ ਵਿਚ ਹਾਜ਼ਿਰ ਸੈਣੀ ਸਮਾਜ ਦੇ ਲੋਕਾਂ ਅਤੇ ਅੰਬਾਲਾ ਵਾਸੀਆਂ ਨੂੰ ਸੰਬੋਧਤ ਕਰ ਰਹੇ ਸਨ। ਇਸ ਮੌਕੇ ’ਤੇ ਉਨ੍ਹਾਂ ਨੇ ਅੰਬਾਲਾ ਸੈਣੀ ਸਰਕਲ ਸਭਾ ਨੂੰ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦੀ ਵੀ ਐਲਾਨ ਕੀਤਾ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਵਿਚ ਸਿੱਖਿਆ ਨੂੰ ਪ੍ਰੋਤਸਾਹਿਤ ਕਰਨਾ, ਖ਼ਾਸ ਕਰਕੇ ਲੜਕੀਆਂ ਦੀ ਸਿੱਖਿਆ ਲਈ ਪੂਰੇ ਸੂਬੇ ਦਾ ਸਰਵੇਖਣ ਕਰਵਾਇਆ ਜਾ ਰਿਹਾ ਹੈ ਅਤੇ ਜਿੱਥੇ ਕਾਲਜਾਂ ਦੀ ਲੋਂੜ ਹੈ, ਉ¤ਥੇ ਵਿਸ਼ੇਸ਼ ਪਹਿਲ ’ਤੇ ਕਾਲਜ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਵੱਡੇ ਪੱਧਰ ’ਤੇ ਭਰਤੀ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿੱਜੀ ਵਿਦਿਅਕ ਸੰਸਥਾਨਾਂ ਦੇ ਸਹਿਯੋਗ ਨਾਲ 5-5 ਸਰਕਾਰੀ ਸਕੂਲਾਂ ਵਿਚ ਸਿੱਖਿਆ ਵਿਚ ਗੁਣਵੱਤਾ ਸੁਧਾਰ ਦੇ ਯਤਨ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅੰਬਾਲਾ ਸੈਣੀ ਸਰਕਲ ਸਭਾ ਨੂੰ ਵੀ ਸ਼ਹਿਰ ਦੇ ਪੰਜ ਸਰਕਾਰੀ ਸਕੂਲ ਗੋਦ ਲੈ ਕੇ ਉਨ੍ਹਾ ਵਿਚ ਸਿੱਖਿਆ ਸੁਧਾਰ ਤੇ ਵਿਦਿਆਰਥੀਆਂ ਦੇ ਹਰ ਤਰ੍ਹਾਂ ਦੇ ਵਿਕਾਸ ਦੀ ਹੋਰ ਗਤੀਵਿਧੀਆਂ ਵਿਚ ਸਹਿਯੋਗ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਹਰੇਕ ਸਮਾਜ ਨੂੰ ਆਪਣੇ ਹਿੱਤਾਂ ਦੀ ਮੰਗ ਚੁੱਕਣ ਦਾ ਹੱਕ ਹੈ, ਲੇਕਿਨ ਇਸ ਦੇ ਨਾਲ-ਨਾਲ ਸੂਬਾ ਅਤੇ ਦੇਸ਼ ਦੀ ਏਕਤਾ ਲਈ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦਾ ਵੀ ਧਿਆਨ ਰੱਖਣਾ ਲਾਜਿਮੀ ਹੈ। ਉਨ੍ਹਾ ਨੇ ਸੈਣੀ ਸਮਾਜ ਵੱਲੋਂ ਰੱਖੀ ਗਈ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸੈਣੀ ਸਮਾਜ ਦੀ ਏਕਤਾ ਅਤੇ ਸੂਝਬੂਝ ਦੀ ਸ਼ਲਾਘਾ ਕਰਦੇ ਹੋਏ ਕਿਸੇ ਸੰਸਥਾ ਵੱਲੋਂ 75 ਸਾਲ ਦੀ ਕਾਰਜਕਾਲ ਪੂਰਾ ਕਰਨਾ ਨਾ ਸਿਰਫ ਵੱਡੀ ਸਫਲਤਾ ਹੈ, ਸਗੋਂ ਹੋਰ ਸੰਸਥਾਵਾਂ ਲਈ ਵੀ ਇਕ ਮਿਸਾਲ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੈਣੀ ਸਰਕਲ ਸਭਾ ਵੱਲੋਂ 40 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਚਾਰ ਕਮਰਿਆਂ ਦਾ ਨੀਂਹ ਪੱਥਰ ਰੱ੍ਯਖਿਆ ਅਤੇ ਸੈਣੀ ਸਮਾਜ ਦੇ ਇਤਿਹਾਸ ਅਤੇ ਅੰਬਾਲਾ ਸਰਕਲ ਸੈਣੀ ਸਭਾ ਦੀ ਉਪਲੱਬਧੀਆਂ ’ਤੇ ਆਧਾਰਤ ਕਿਤਾਬ ਦੀ ਘੁੰਡ ਚੁੱਕਾਈ ਕੀਤੀ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਜਨ ਕਲਿਆਣ ਲਈ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਿਨਾਂ ਭੇਦਭਾਅ ਦੇ ਪੂਰੇ ਸੂਬੇ ਦਾ ਇਕ ਬਰਾਬਰ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਸਰਕਾਰਾਂ ਵੱਲੋਂ ਸੂਬੇ ਦੇ ਮਾਲੀਆ ਦੀ ਦੁਰਵਰਤੋਂ ਕੀਤੀ ਗਈ ਅਤੇ ਵਿਕਾਸ ਸਿਰਫ ਖੇਤਰ ਵਿਸ਼ੇਸ਼ ਤਕ ਹੀ ਸੀਮਿਤ ਰਿਹਾ, ਜਦੋਂ ਕਿ ਮੁੱਖ ਮੰਤਰੀ ਇਕ-ਇਕ ਪੈਸਾ ਦੇ ਵਿਕਾਸ ਲਈ ਖਰਚ ਕਰ ਰਹੇ ਹਨ। ਉਨ੍ਹਾਂ ਨੇ ਸੈਣੀ ਸਭਾ ਦੇ 75 ਸਾਲ ਪੂਰੇ ਹੋਣ ’ਤੇ ਵਧਾਈ ਅਤੇ ਸ਼ੁਭਕਾਮਨਵਾਂ ਦਿੱਤੀਆਂ ਅਤੇ ਆਪਣੇ ਅਖਤਿਆਰੀ ਫੰਡ ਵਿਚੋਂ 11 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।ਅੰਬਾਲਾ ਦੇ ਸਾਂਸਦ ਰਤਨ ਲਾਲ ਕਟਾਰਿਆ ਨੇ ਇਸ ਮੌਕੇ ’ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸਮਾਜ ਦੇ ਸਾਰੀਆਂ ਜਾਤੀਆਂ ਅਤੇ ਵਰਗਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਿਰਫ ਇਕ ਸਾਲ ਵਿਚ ਅੰਬਾਲਾ ਸੰਸਦੀ ਖੇਤਰ ਵਿਚ 4,000 ਕਰੋੜ ਰੁਪਏ ਦੀ ਸੜਕ ਪਰਿਯੋਜਨਵਾਂ ਨੂੰ ਮੰਜ਼ੂਰੀ ਦਿੱਤੀ। ਉਨ੍ਹਾਂ ਕਿਹਾ ਕਿ ਯਮੁਨਾਨਗਰ ਤੋਂ ਚੰਡੀਗੜ੍ਹ ਰੇਲ ਲਾਈਨ ਪਰਿਯੋਜਨਾ ਨੂੰ ਵੀ ਛੇਤੀ ਮੰਜ਼ੂਰੀ ਦਿਲਵਾਈ ਜਾਵੇਗੀ ਤਾਂ ਜੋ ਇਸ ਖੇਤਰ ਦੇ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਪੂਰੀ ਕੀਤੀ ਜਾ ਸਕੇ। ਸਮਾਰੋਹ ਨੂੰ ਕੁਰੂਕਸ਼ੇਤਰ ਦੇ ਸਾਂਸਦ ਰਾਜ ਕੁਮਾਰ ਸੈਣੀ, ਖਾਨ, ਭੌ-ਵਿਗਿਆਨ ਤੇ ਅਕਸ਼ੈ ਊਰਜਾ ਰਾਜ ਮੰਤਰੀ ਨਾਇਬ ਸਿੰਘ ਸੈਣੀ, ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ ਆਦਿ ਨੇ ਵੀ ਸੰਬੋਧਿਤ ਕੀਤਾ।

WRITTEN BY