Skip to content
Independent perspectives. Global stories.
BREAKING

ਅੱਜ ਸ਼ਾਹੀ ਅੰਦਾਜ਼ ’ਚ ਮਨਾਇਆ ਜਾਵੇਗਾ ਮੁਲਾਇਮ ਦਾ ਜਨਮ ਦਿਨ

Share this story

ਸੈਫਾਈ, 21 ਨਵੰਬਰ (ਪੀ. ਟੀ.)- ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦਾ ਜਨਮ ਦਿਨ 22 ਨਵੰਬਰ ਨੂੰ ਹੈ। ਉਨ੍ਹਾਂ ਦੇ 76ਵੇਂ ਜਨਮ ਦਿਨ ਮੌਕੇ ਸੈਫਾਈ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ ਤੇ ਇਥੇ ਇਕ ਵ¤ਡੇ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਦੀ ਸ਼ੁਰੂਆਤ ਆਸਕਰ ਵਿਜੇਤਾ ਸੰਗੀਤਕਾਰ ਏ.ਆਰ.ਰਹਿਮਾਨ ਦੇ ਪ੍ਰੋਗਰਾਮ ਤੋਂ ਹੋਵੇਗੀ। ਮੁਲਾਇਮ ਸੈਫਾਈ ਐਥਲੈਟਿਕਸ ਸਟੇਡੀਅਮ ‘ਚ ਆਪਣੇ ਇਕ ਲ¤ਖ ਮਹਿਮਾਨਾਂ ਦੇ ਸਾਹਮਣੇ ਕੇਕ ਕ¤ਟਣਗੇ। ਇਸ ਮੌਕੇ, ਇਥੇ ਦੇਸ਼ ਦੀਆਂ ਉ¤ਘੀਆਂ ਹਸਤੀਆਂ ਹਾਜ਼ਰ ਰਹਿਣਗੀਆਂ। ਇਨ੍ਹਾਂ ‘ਚ ਅਮਿਤਾਭ ਬਚਨ, ਅਨਿਲ ਅੰਬਾਨੀ, ਲਾਲੂ ਪ੍ਰਸਾਦ ਯਾਦਵ ਸਮੇਤ ਸਿਆਸੀ ਆਗੂ ਤੇ ਫਿਲਮੀ ਜਗਤ ਤੋਂ ਹੋਰ ਹਸਤੀਆਂ ਹਾਜ਼ਰ ਹੋ ਰਹੀਆਂ ਹਨ।ਕੈਪਟਨ ਵੱਲੋਂ ਸੁਖਬੀਰ ’ਤੇ ਪਲਟਵਾਰਨਵੀਂ ਦਿ¤ਲੀ- ਉ¤ਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਕਾਂਗਰਸ ‘ਤੇ ਦੇਸ਼ ਧਰੋਹ ਦੇ ਲਗਾਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਸੂਬੇ ਸਮੇਤ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਉਥੇ ਹੀ, ਪੰਜਾਬ ਦੇ ਸਾਬਕਾ ਮੁ¤ਖ ਮੰਤਰੀ ਤੇ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਨੇ ਕਦੀ ਵੀ ਵ¤ਖਵਾਦੀ ਤੇ ਦੇਸ਼ ਧਰੋਹ ਤਨਜੀਮਾਂ ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੂਬੇ ਦੇ ਡਿਪਟੀ ਸੀ.ਐਮ. ਆਪਣੀ ਸਰਕਾਰ ਦੀਆਂ ਅਸਫਲਤਾਵਾਂ ਦੇ ਦੋਸ਼ ਉਲਟਾ ਕਾਂਗਰਸ ‘ਤੇ ਲਗਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਰਗੇ ਲੀਡਰਾਂ ਨੂੰ ਸਾਨੂੰ ਦੇਸ਼ ਭਗਤੀ ਦਾ ਪਾਠ ਪੜਾਉਣ ਦੀ ਕੋਈ ਲੋੜ ਨਹੀਂ ਹੈ। ਜਿਨ੍ਹਾਂ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਨੇ ਖ਼ਾਲਿਸਤਾਨ ਅੰਦੋਲਨ ਦੌਰਾਨ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਨੂੰ ਸਾੜਿਆ ਸੀ ਤੇ ਉਹ ਅਜੇ ਵੀ ਇਸ ਨੂੰ ਲੈ ਕੇ ਮਾਣ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਬ¤ਤ ਖ਼ਾਲਸਾ ‘ਚ ਵ¤ਡੀ ਗਿਣਤੀ ‘ਚ ਲੋਕਾਂ ਦੀ ਮੌਜੂਦਗੀ ਪੰਜਾਬ ਸਰਕਾਰ ਖਿਲਾਫ ਗੁ¤ਸੇ ਦਾ ਪ੍ਰਗਟਾਵਾ ਸੀ।

WRITTEN BY