ਫਰੈਂਕਫਰਟ (ਜਰਮਨੀ), 21 ਨਵੰਬਰ (ਰ)- ਪੈਰਿਸ ਹਮਲੇ ਤੋਂ ਬਾਅਦ ਪੂਰੇ ਯੂਰਪ ’ਚ ਸੁਰੱਖਿਆ ਬੰਦੋਬਸਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਜਰਮਨ ਸੰਘ (ਅਪਰਾਧ ਵਿਭਾਗ) ਪੁਲਿਸ ਦੇ ਪ੍ਰਮੁੱਖ ਹੋਲਗਰ ਮੁੰਚ ਦੇ ਮੁਤਾਬਿਕ ਦੇਸ਼ ’ਚ ਐਸੇ ਲੋਕਾਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਤੋਂ ਅੱਤਵਾਦੀ ਹਮਲਿਆਂ ਦਾ ਡਰ ਹੋ ਸਕਦਾ ਹੈ। ਦੇਸ਼ ਦੀ ਸੁਰੱਖਿਆ ਹਾਲਤ ’ਤੇ ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਐਸੇ 750 ਲੋਕਾਂ ਨੂੰ ਜਾਣਦੀ ਹੈ ਜਿਨ੍ਹਾਂ ’ਚ 150 ਔਰਤਾਂ ਵੀ ਸ਼ਾਮਿਲ ਹਨ, ਜੋ ਜਰਮਨ ਤੋਂ ਇਰਾਕ ਅਤੇ ਸੀਰੀਆ ਲੜਾਈ ’ਚ ਹਿੱਸਾ ਲੈਣ ਗਏ ਸਨ। ਉਨ੍ਹਾਂ ’ਚੋਂ ਇੱਕ ਤਿਹਾਈ ਲੋਕ ਵਾਪਿਸ ਵੀ ਆ ਗਏ ਹਨ। ਪਿਛਲੇ ਦਿਨੀਂ ਪੈਰਿਸ ’ਚ ਹੋਏ ਅੱਤਵਾਦੀ ਹਮਲੇ ’ਚ 129 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਚੌਕਸੀ ਵਧਾਈ ਗਈ ਹੈ। ਮੁੰਚ ਨੇ ਦੋ ਮੁੱਦਿਆਂ ਬਾਰੇ ਚਰਚਾ ਕਰਦਆਂਿ ਕਿਹਾ ਕਿ ਪਹਿਲਾ ਮੁੱਦਾ ਇਸਲਾਮੀ ਕੱਟੜਪੰਥੀਆਂ ਦਾ ਅੰਤਰਰਾਸ਼ਟਰੀ ਨੈ¤ਟਵਰਕ ਤੇ ਦੂਜਾ ਇਸਲਾਮੀ ਕੱਟੜਪੰਥੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਇਹ ਸਵਾਲ ਕਿ ਅਸੀਂ ਇਸ ਨਾਲ ਕਿਵੇਂ ਨਿਬੜਣਾ ਹੈ। ਇਸ ਗੱਲ ਦਾ ਅਜਿਹਾ ਸਬੂਤ ਨਹੀਂ ਕਿ ਜਰਮਨੀ ’ਚ ਅੱਤਵਾਦ ਫੈਲਾਉਣ ਦੇ ਲਈ ਜੇਹਾਦੀ ਸਮੂਹ ਜਰਮਨੀ ਆ ਰਹੇ ਵੱਡੀ ਗਿਣਤੀ ’ਚ ਸ਼ਰਨਾਰਥੀਆਂ ਦਾ ਫਾਇਦਾ ਉਠਾ ਰਹੇ ਹਨ।


