Skip to content
Independent perspectives. Global stories.
BREAKING

ਡਾ. ਚੀਮਾ ਵੱਲੋਂ ਗਊਸ਼ਾਲਾ ਦੇ ਨਵੀਨੀਕਰਨ ਦਾ ਨੀਂਹ ਪੱਥਰ

Share this story

ਰੂਪਨਗਰ 19 ਨਵੰਬਰ (ਅਰਵਿੰਦਰ ਭਾਰਦਵਾਜ)- ਗੋਪਾਲ ਗਊਸ਼ਾਲਾ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਚਾਰ ਦੀਵਾਰੀ, ਸ਼ੈ¤ਡ, ਪਾਣੀ ਦੀ ਨਿਕਾਸੀ ਅਤੇ ਨਵੀਨੀਕਰਨ ਦਾ ਨੀਂਹ ਪੱਥਰ ਅੱਜ ਡਾ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਵੱਲੋਂ ਸਥਾਨਕ ਗੋਪਾਲ ਗਊਸ਼ਾਲਾ ਵਿਖੇ ਰੱਖਿਆ ਗਿਆ। ਇਸ ਮੌਕੇ ਸ੍ਰੀ ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਂਸਲ, ਸ੍ਰੀ ਜੈ ਕ੍ਰਿਸ਼ਨ ਥਾਪਰ ਪ੍ਰਧਾਨ ਗੋਪਾਲ ਗਊਸ਼ਾਲਾ ਅਤੇ ਸ੍ਰੀ ਮੂਲ ਰਾਜ ਸ਼ਰਮਾ ਜਨਰਲ ਸਕੱਤਰ ਹਾਜਰ ਸਨ। ਨੀਂਹ ਪੱਥਰ ਰੱਖਣ ਉਪਰੰਤ ਇੱਕ ਪ੍ਰਭਾਵਸ਼ਾਲੀ ਧਾਰਮਿਕ ਇੱਕਠ ਨੂੰ ਸਬੰਧਨ ਕਰਦਿਆਂ ਡਾ ਚੀਮਾ ਨੇ ਕਿਹਾ ਕਿ ਗੋਪਾਲ ਗਊਸ਼ਾਲਾ ਦੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਉਦਮ ਸਕਦਾ ਅਤੇ ਸੰਗਤ ਦੇ ਸਹਿਯੋਗ ਨਾਲ ਗਊਸ਼ਾਲਾ ਵਿੱਚ ਨਾ ਕੇਵਲ 600 ਗਊਧਨ ਨੂੰ ਰੱਖਣ ਦਾ ਪ੍ਰਬੰਧ ਕੀਤਾ ਹੈ ਬਲਕਿ ਇਨ੍ਹਾਂ ਦੇ ਇਲਾਜ ਲਈ ਪਸੂ ਡਿਸਪੈਂਸਰੀ ਦਾ ਪ੍ਰਬੰਧ ਵੀ ਕੀਤਾ

ਹੋਇਆ ਹੈ। ਇਸ ਤੋਂ ਇਲਾਵਾ ਇਸ ਕਮੇਟੀ ਵੱਲੋਂ ਸੈਂਡਾ ਦੀ ਉਸਾਰੀ ਕੀਤੀ ਹੈ ਅਤੇ ਇਸ ਦੇ ਨਾਲ ਧਾਰਮਿਕ ਸਥਾਨ ਦੀ ਉਸਾਰੀ ਵੀ ਕੀਤੀ ਹੈ ਜਿਥੇ ਕਿ ਸ਼ਹਿਰ ਵਾਸੀ ਆਪਣੇ ਦੁੱਖ ਸੁੱਖ ਦੇ ਸਮਾਗਮ ਵੀ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਬੇ ਸਹਾਰਾ ਜੀਵਾਂ ਦੀ ਸੇਵਾ ਸੰਭਾਲ ਕਰਨੀ ਮੁਸਕਲ ਕੰਮ ਹੈੇ ।ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਜਿਥੇ ਚਾਰਾ,ਤੁੜੀ ਆਦਿ ਦੇ ਰੇਟ ਬਹੁਤ ਜਿਆਦਾ ਹਨ ਪਰ ਫਿਰ ਵੀ ਇਸ ਕਮੇਟੀ ਦੀ ਮਿਹਨਤ ਸਦਕਾ ਬੇ-ਸਹਾਰਾ ਜਾਨਵਰਾਂ ਦੀ ਸਾਂਭ ਸੰਭਾਲ ਹੋ ਰਹੀਂ ਹੈ।ਉਨ੍ਹਾਂ ਇਸ ਮੌਕੇ ਗਊਸਾਲਾ ਦੀ ਪ੍ਰਬੰਧਕੀ ਕਮੇਟੀ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਵੀ ਦਿੱਤੀ ਅਤੇ ਜਲਦੀ ਹੀ 9 ਲੱਖ ਰੁਪਏ ਦੀ ਹੋਰ ਗਰਾਂਟ ਦੇਣ ਦੀ ਘੋਸ਼ਣਾ ਵੀ ਕੀਤੀ। ਇਸ ਮੌਕੇ ਉਨ੍ਹਾਂ ਗਊਸਾਲ ਵਿੱਚ ਵਿਚਰਦੇ ਹੋਏ ਗਊ ਧਨ ਨੂੰ ਪੇੜਾ ਵੀ ਖਿਲਾਆਇਆ। ਇਸ ਮੌਕੇ ਸਿੱਖਿਆ ਮੰਤਰੀ ਦਾ ਗੋਪਾਲ ਗਊਸਾਲਾ ਦੀ ਕਮੇਟੀ ਵੱਲੋਂ ਯਾਦਗਾਰੀ ਚਿੰਨ ਵੀ ਭੇਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਜ ਕੁਮਾਰ ਸਿੱਕਾ , ਸ੍ਰੀ ਐਨ.ਕੇ .ਅਵਸਥੀ , ਸ੍ਰੀ ਪੀ.ਐਨ ਸਰਮਾ , ਸ੍ਰੀ ਦਰਸ਼ਨ ਲਾਲ ਜੈਨ ਮੰਡਲ ਪ੍ਰਧਾਨ ਭਾਜਪਾ, ਸ੍ਰੀ ਰਾਜੇਸਵਰ ਜੈਨ ਐਸ.ਐਸ .ਜੈਨ ਸਭਾ, ਸ੍ਰੀ ਭਾਰਤ ਭੂਸ਼ਣ ਸਰਮਾ ਨਿਗਰਾਨ ਇੰਜੀਨੀਅਰ ਸਥਾਨਕ ਸਰਕਾਰਾਂ, ਸ੍ਰੀ ਮਨਜਿੰਦਰ ਸਿੰਘ ਧਨੋਆ, ਸ੍ਰੀ ਬਾਵਾ ਸਿੰਘ, ਸ੍ਰੀਮਤੀ ਹਰਜੀਤ ਕੌਰ, ਸ੍ਰੀ ਗੁਰਮੁੱਖ ਸੈਣੀ (ਸਾਰੇ ਨਗਰ ਕੋਂਸਲਰ) ਸ੍ਰੀ ਗੁਰਦੇਵ ਸਿੰਘ ਕੋਹਲੀ, ਐਡਵੋਕੇਟ ਸ੍ਰੀ ਚਰਨਜੀਤ ਸਿੰਘ ਘਈ, ਸ੍ਰੀ ਆਰ.ਪੀ.ਸੈਲੀ ,ਸ੍ਰੀ ਸਕਤੀ ਤ੍ਰਿਪਾਠੀ, ਪ੍ਰਿੰਸੀਪਲ ਡੀ.ਏ.ਵੀ.ਪਬਲਿਕ ਸਕੂਲ ਸ੍ਰੀ ਨਰੇਸ ਗੋਤਮ,ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਬੀ.ਪੀ.ਐਸ ਠਾਕੁਰ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰ ਵੀ ਹਾਜ਼ਰ ਸਨ।

WRITTEN BY