Skip to content
Independent perspectives. Global stories.
BREAKING

ਸੂਬੇ ਦੇ 47 ਸਰਕਾਰੀ ਕਾਲਜਾਂ ਨੂੰ 17.55 ਕਰੋੜ ਰੁਪਏ ਜਾਰੀ : ਰੱਖੜਾ

Share this story

ਚੰਡੀਗੜ੍ਹ, 18 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਦੇਣ ਲਈ ਸਮੂਹ 47 ਸਰਕਾਰੀ ਕਾਲਜਾਂ ਨੂੰ 17.55 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਜਿੱਥੇ ਕਾਲਜਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਉਥੇ 2 ਕਾਲਜਾਂ ਦੀ ਮਾਡਲ ਡਿਗਰੀ ਕਾਲਜ ਵਜੋਂ ਅੱਪਗ੍ਰਡੇਸ਼ਨ ਕੀਤੀ ਜਾਵੇਗੀ। ਕਾਲਜਾਂ ਨੂੰ ਸਮਾਨਤਾ ਗਰਾਂਟ ਜਾਰੀ ਕਰਦਿਆਂ ਕਾਲਜਾਂ ਵਿੱਚ ਪੜ੍ਹਦੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਅਤੇ ਲੜਕੀਆਂ ਦੀ ਸਿੱਖਿਆ ਨੂੰ ਹੁਲਾਰਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵੋਕੇਸ਼ਨਲ ਸਿੱਖਿਆ ਲਈ ਵੀ ਰਾਸ਼ੀ ਖਰਚੀ ਜਾਵੇਗੀ। ਸ. ਰੱਖੜਾ ਨੇ ਸੂਬੇ ਦੇ ਸਮੂਹ 47 ਸਰਕਾਰੀ ਕਾਲਜਾਂ ਨੂੰ ਜਾਰੀ ਕੀਤੀ ਕੁੱਲ ਰਾਸ਼ੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਸੂਬੇ ਦੇ 37 ਸਰਕਾਰੀ ਕਾਲਜਾਂ ਨੂੰ ਬੁਨਿਆਦੀ ਢਾਂਚੇ ਲਈ ਕੁੱਲ 14.25 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਹਰ ਕਾਲਜ ਨੂੰ 37.50-37.30 ਲੱਖ ਰੁਪਏ ਮਿਲਣਗੇ। ਇਸ ਰਾਸ਼ੀ ਨਾਲਕਾਲਜਾਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੇ ਦੋ ਸਰਕਾਰੀ ਕਾਲਜਾਂ ਹੁਸ਼ਿਆਰਪੁਰ ਤੇ ਲੁਧਿਆਣਾ ਨੂੰ ਮਾਡਲ ਡਿਗਰੀ ਕਾਲਜ ਵਜੋਂ ਅੱਪਗ੍ਰਡੇਸ਼ਨ ਲਈ 75-75 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਦੱਸਿਆ ਕਿ ਸੂਬੇ ਦੇ 13 ਕਾਲਜਾਂ ਅਜਨਾਲਾ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਟਾਂਡਾ ਉੜਮੁੜ, ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ, ਸਰਕਾਰੀ ਕਾਲਜ ਲੁਧਿਆਣਾ, ਮਾਨਸਾ, ਢੁੱਡੀਕੇ, ਮਹਿੰਦਰਾ ਕਾਲਜ ਪਟਿਆਲਾ, ਸੁਨਾਮ ਅਤੇ ਤਰਨ ਤਾਰਨ ਨੂੰ ਵੋਕੇਸ਼ਨਲ ਸਿੱਖਿਆ ਲਈ ਕੁੱਲ 92.65 ਲੱਖ ਰੁਪਏ ਜਾਰੀ ਕੀਤੇ ਗਏ ਹਨ।

WRITTEN BY