ਨਵੀਂ ਦਿ¤ਲੀ ,18 ਨਵੰਬਰ (ਪੀ. ਟੀ.)- ਪੈਰਿਸ ਹਮਲੇ , ਆਈ ਐਸ ਆਈ ਐਸ ਦੇ ਦੁਨੀਆ ਵਿਚ ਵ¤ਧ ਰਹੇ ਅ¤ਤਵਾਦ ਦੇ ਖ਼ਿਲਾਫ਼ ਦਿ¤ਲੀ ਸਮੇਤ ਦੇਸ਼ ਭਰ ਵਿਚ 75 ਥਾਵਾਂ ਤੇ ਮੁਸਲਿਮ ਭਾਈਚਾਰੇ ਨੇ ਆਵਾਜ਼ ਉਠਾਈ ਹੈ । ਉਲੇਮਾ ਦੇ ਮੁਖੀ ਮੌਲਾਨਾ ਮਹਿਮੂਦ ਮਦਨੀ ਦਾ ਕਹਿਣਾ ਹੈ ਕਿ ਉਹ ਆਈ ਐਸ ਆਈ ਐਸ ਦੇ ਖ਼ਿਲਾਫ਼ ਆਵਾਜ਼ ਉਠਾ ਰਹੇ ਹੈ ਅਤੇ ਦੇਸ਼ ਦੇ ਨੌਜਵਾਨਾਂ ਨੂੰ ਬਹਿਕਣ ਨਹੀਂ ਦੇਣਗੇ । ਇਸ ਦੇ ਇਲਾਵਾ ਦੇਸ਼ ਵਿਚ ਵ¤ਖ-ਵ¤ਖ ਹਿ¤ਸਿਆਂ ਵਿਚ ਕਈ ਮੁਸਲਮਾਨ ਸੰਗਠਨ ਨੌਜਵਾਨਾਂ ਨੂੰ ਰਸਤਾ ਵਿਖਾਉਣ ਅਤੇ ਅ¤ਤਵਾਦ ਦੇ ਖ਼ਿਲਾਫ਼ ਖ਼ਿਲਾਫ਼ ਆਵਾਜ਼ ਉਠਾਉਣ ਲਈ ਕਹਿ ਰਹੇ ਹਨ । ਅਜਮੇਰ ਸੂਫ਼ੀ ਸੰਤ ਹਜ਼ਰਤ ਖ਼ਵਾਜਾ ਚਿਸ਼ਤੀ ਦੇ ਪ੍ਰਮੁ¤ਖ ਦਰਗਾਹ ਦੀਵਾਨ ਸਈਅਦ ਜੈਨੁਲ ਅਲੀ ਖਾਨਂ ਨੇ ਕਿਹਾ ਕਿ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਅ¤ਤਵਾਦ ਦੇ ਖ਼ਿਲਾਫ਼ ਇ¤ਕਮੁਠ ਹੋਣਾ ਚਾਹੀਦਾ ਹੈ ।



