ਖੰਨਾ, 18 ਨਵੰਬਰ (ਕੇ. ਐਲ. ਸਹਿਗਲ)- ਖੰਨਾ ਨੇੜਲੇ ਪਿੰਡ ਇਕੋਲਾਹਾ ਵਿਖੇ ਪ੍ਰਗਤੀ ਕਲਾ ਕੇਂਦਰ (ਇਕਾਈ ਮਾਲਵਾ) ਚੀਮਾ ਅਤੇ ਪ੍ਰਗਤੀ ਕਲਾ ਕੇਂਦਰ ਲਾਦੜਾਂ ਜ¦ਧਰ ਵੱਲੋਂ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਅਤੇ ਭਾਈ ਮੰਨਾ ਜੀ ਯੂਥ ਵੈਲਫੇਅਰ ਸਪੋਰਟਸ ਕਲੱਬ ਚੀਮਾ ਦੇ ਸਹਿਯੋਗ ਨਲ ਭਾਜੀ ਗੁਰਸ਼ਰਨ ਸਿੰਘ ਯਾਦਗਾਰੀ ਦੂਸਰਾ ਨਾਟਕ ਮੇਲਾ ਸਰਪ੍ਰਸਤ ਸੋਢੀ ਰਾਣਾ ਤੇ ਮੱਖਣ ਕ੍ਰਾਂਤੀ ਅਤੇ ਮਾਲਵਾ ਇਕਾਈ ਦੇ ਨਿਰਦੇਸ਼ਕ ਦੀ ਅਗਵਾਈ ਹੇਠਾਂ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਸਮਾਜਸੇਵੀ ਕਰਨੈਲ ਸਿੰਘ ਇਕੋਲਾਹਾ ਨੇ ਕੀਤਾ, ਜਦੋਂ ਕਿ ਸ਼ਮਾਂ ਰੌਸ਼ਨ ਕਰਨ ਦੀ ਰਸਮ ਸਰਪੰਚ ਜਤਿੰਦਰ ਸਿੰਘ ਇਕੋਲਾਹਾ ਨੇ ਆਪਣੇ ਕਰ ਕਮਲਾ ਨਾਲ ਨਿਭਾਈ। ਇਸ ਮੇਲੇ ’ਚ ਪਰਮਜੀਤ ਸਿੰਘ ਧੀਮਾਨ ਪ੍ਰਧਾਨ ਪੰਜਾਬੀ ਸਾਹਿਤ-ਸੱਭਿਆਚਾਰਕ ਮੰਚ ਪੰਜਾਬ-ਖੰਨਾ ਅਤੇ ਰਾਬਿੰਦਰ ਸਿੰਘ ਰੱਬੀ ਡਾਇਰੈਕਟਰ ਸੱਜਰੀ ਸਵੇਰ ਕਲਾ ਕੇਂਦਰ ਮੋਰਿੰਡਾ ਵਿਸੇਸ਼ ਤੌਰ ’ਤੇ ਪਹੁੰਚੇ। ਪ੍ਰਧਾਨਗੀ ਮੰਡਲ ਵਿੱਚ ਸਨੇਹਇੰਦਰ ਮੀਲੂ ਸਾਹਿਤਕਾਰ, ਗੀਤਕਾਰ ਪਾਲਾ ਰਾਜੇਵਾਲੀਆ, ਸਰਪੰਚ ਹਰਜੀਤ ਵੈਦ ਘਲੋਟੀ, ਅਵਤਾਰ ਸਿੰਘ ਜੰਟੀ ਮਾਨ, ਨਾਜ਼ਸਿੰਘ ਢਿੱਲੋਂ, ਅਵਤਾਰ ਸਿੰਘ ਪੰਚ, ਅਵਤਾਰ ਸਿੰਘ ਸੰਧੂ ਅਤੇ ਨਿਰਮਲ ਸਿੰਘ ਰਾਜੇਵਾਲ ਸੁਸ਼ੋਭਿਤ ਸਨ। ਨਾਟਕ ਮੇਲੇ ’ਚ ਪੁੱਜੀਆਂ ਸਖਸ਼ੀਅਤਾਂ ਨੂੰ ਕਰਨੈਲ ਸਿੰਘ ਇਕੋਲਾਹਾ ਨੇ ਜੀ ਆਇਆ ਕਹਿੰਦਿਆਂ ਕਿਹਾ ਕਿ ਨਾਟਕ ਮੇਲਿਆਂ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਨਾ ਇੱਕ ਚੰਗਾ ਉਪਰਾਲਾ ਹੈ, ਇਸ ਪਾਸੇ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ। ਸਰਪੰਚ ਜਤਿੰਦਰ ਸਿੰਘ ਇਕੋਲਾਹਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਖਤਮ ਕਰਨ ਲਈ ਇੱਕਜੁੱਟ ਹੋ ਕੇ ਸਮਾਜ ਭਲਾਈ ਕੰਮਾਂ ਵਿੱਚ ਅੱਗੇ ਆਉਣ। ਇਸ ਮੌਕੇ ’ਤੇ ਦੂਸਰਾ ਭਾਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ ਸਾਹਿਤਕਾਰ ਪ੍ਰੋ. ਸੰਧੂ ਵਰਿਆਣਵੀਂ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਅਜੇ ਚੀਮਾ, ਰੇਸ਼ਮ ਸਿੰਘ, ਜਰਨੈਲ ਸਿੰਘ ਜੈਲੀ, ਬੀਬੀ ਚਰਨਜੀਤ ਕੌਰ ਭੱਟੀਆਂ, ਗੁਰਮੀਤ ਚੀਮਾ, ਰਾਜਿੰਦਰਪਾਲ ਮਿੰਟਾ ਪੰਚ ਚੀਮਾ, ਵਰਿੰਦਰ ਰਤਨਹੇੜੀ, ਰਣਜੀਤ ਚੀਮਾ, ਲਵਪ੍ਰੀਤ ਇਕੋਲਾਹਾ, ਕਰਮਜੀਤ ਕੰਮਾ, ਜਤਿੰਦਰ ਬੱਬੂ, ਅਮਨਜੋਤ, ਗੁਰਲੀਨ, ਰਾਜਵੀਰ ਹਰਬੰਸਪੁਰਾ, ਗੁਰਜੰਟ ਨਸਰਾਲੀ, ਕਰਨ ਅਤੇ ਪ੍ਰਦੀਪ ਚੀਮਾ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਅੰਤ ’ਚ ਮੁੱਖ ਪ੍ਰਬੰਧਕ ਗੁਰਮੀਤ ਸਿੰਘ ਚੀਮਾ ਨੇ ਆਏ ਮਹਿਮਾਨਾਂ, ਪੱਤਵੰਤਿਆਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।



