Skip to content
Independent perspectives. Global stories.
BREAKING

ਬੇਲੋੜਾ ਟਕਰਾਅ ਮੇਰੇ ਸੁਭਾਅ ਦਾ ਹਿੱਸਾ ਨਹੀਂ : ਬਾਦਲ

Share this story

ਚੰਡੀਗੜ੍ਹ, 18 ਨਵੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਮੂਹ ਪੰਜਾਬੀਆਂ ਨੂੰ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਅਤੇ ਸੂਬੇ ਨੂੰ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਮਾਰਗ ਉ¤ਤੇ ਅੱਗੇ ਲੈ ਜਾਣ ਦੇ ਪਵਿੱਤਰ ਕਾਰਜ ਲਈ ਸਰਗਰਮ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ’ਤੇ ਪੰਜਾਬੀਆਂ ਦੇ ਨਾਂਅ ਇਕ ਸੰਦੇਸ਼ ’ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅਮਨ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਕਾਇਮ ਰੱਖਣਾ ਉਨ੍ਹਾਂ ਦਾ ਸਭ ਤੋਂ ਪਵਿੱਤਰ ਫਰਜ਼ ਰਿਹਾ ਹੈ ਕਿਉਂਕਿ ਉਹ ਦਾ ਮੰਨਣਾ ਹੈ ਕਿ ਇਸ ਤੋਂ ਬਗੈਰ ਸਮੂਹ ਪੰਜਾਬੀਆਂ ਲਈ ਕੋਈ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਸੰਭਵ ਹੀ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੇ ਸੱਚੇ ਮਨੋ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਅਸੀਂ ਸਾਰਿਆਂ ਨਾਲ ਸਹਿਯੋਗ ਅਤੇ ਦਿਲੋਸਤਿਕਾਰ ਕਰਨ ਦੀ ਨੀਤੀ ਉ¤ਤੇ ਚਲਦੇ ਰਹੇ ਹਾਂ ਅਤੇ ਅੱਗੋਂ ਲਈ ਵੀ ਚਲਦੇ ਰਹਾਂਗੇ। ਸ. ਬਾਦਲ ਨੇ ਕਿਹਾ ਕਿ ਬੇਲੋੜਾ ਟਕਰਾਅ ਉਨ੍ਹਾਂ ਦਾ ਸੁਭਾਅ ਦਾ ਹਿੱਸਾ ਨਹੀਂ ਹੈ ਅਤੇ ਪੰਜਾਬ ਸਾਡਾ ਸਾਰਿਆਂ ਦਾ ਸਾਂਝਾ ਹੈ ਅਤੇ ਸਮੂਹ ਪੰਜਾਬੀ ਇਸ ਦੇ ਬਰਾਬਰ ਦੇ ਹੱਕਦਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬਾਨ, ਰਿਸ਼ੀਆਂ, ਮੁਨੀਆਂ ਅਤੇ ਪੀਰਾਂ ਪੈਗੰਬਰਾਂ ਦੀ ਇਸ ਧਰਤੀ ਉਤੇ ਅਮਨ-ਅਮਾਨ, ਆਪਸੀ ਪਿਆਰ, ਏਕਤਾ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਪ੍ਰਫੁੱਲਤ ਕਰਨਾ ਸਾਡੀ ਤਰਜੀਹ, ਰੀਝ ਅਤੇ ਨੀਤੀ ਹੈ। ਸ. ਬਾਦਲ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੇ ਪਹਿਲਾਂ ਵੀ ਲੰਮਾ ਸਮਾਂ ਇਕ ਵੱਡਾ ਦੁਖਾਂਤ ਝੱਲਿਆ ਸੀ ਜਦੋਂ ਸਾਡੇ ਰਵਾਇਤੀ ਭਾਈਚਾਰੇ ਅਤੇ ਸਦਭਾਵਨਾ ਦੇ ਮਾਹੌਲ ਨਾਲ ਖਿਲਵਾੜ ਕੀਤਾ ਗਿਆ ਸੀ। ਉਸ ਵੇਲੇ ਇੱਥੇ ਸਦੀਆਂ ਤੋਂ ਭਰਾਵਾਂ ਵਾਂਗ ਵਸ ਰਹੇ ਲੋਕਾਂ ਨੂੰ ਫਿਰਕੂ ਲੀਹਾਂ ਉ੍ਯਤੇ ਵੰਡਣ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਵੱਡੀਆਂ ਘਾਲਣਾਵਾਂ ਘਾਲ ਕੇ ਅਸੀਂ ਛੇਤੀ ਹੀ ਪੰਜਾਬ ਨੂੰ ਮੁੜ ਸਿਖਰਾਂ ਦੇ ਨੇੜੇ ਲੈ ਆਏ।

WRITTEN BY