ਮੁੰਬਈ, 9 ਨਵੰਬਰ (ਪੀ. ਟੀ.)- ਆਈਸੀਸੀ ਚੇਅਰਮੈਨ ਐਨ ਸ਼੍ਰੀਨਿਵਾਸਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿ¤ਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਬੀਸੀਸੀਆਈ ਪ੍ਰਧਾਨ ਸ਼ਸ਼ਾਂਕ ਮਨੋਹਰ ਨੂੰ ਆਈਸੀਸੀ ਦਾ ਨਵਾਂ ਚੇਅਰਮੈਨ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਸ਼੍ਰੀਨਿਵਾਸਨ ਦਾ ਜੂਨ 2016 ਤ¤ਕ ਕਾਰਜਕਾਲ ਸੀ ਲੇਕਿਨ 7 ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹੁਣ ਆਈਸੀਸੀ ‘ਚ ਸ਼੍ਰੀਨਿਵਾਸਨ ਦਾ ਬਚਿਆ ਹੋਇਆ ਕਾਰਜਕਾਲ ਸ਼ਸ਼ਾਂਕ ਮਨੋਹਰ ਪੂਰਾ ਕਰਨਗੇ। ਚੋਣ ਕਰਤਾ ਰੋਜਰ ਬਿੰਨੀ ਨੂੰ ਵੀ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿ¤ਤਾ ਗਿਆ ਹੈ। ਟੀਮ ਡਾਇਰੈਕਟਰ ਰਵੀ ਸ਼ਾਸਤਰੀ ਨੂੰ ਵੀ ਆਈਪੀਐਲ ਦੀ ਗਵਰਨਿੰਗ ਕਾਉਂਸਿਲ ਤੋਂ ਹਟਾ ਦਿ¤ਤਾ ਹੈ।



